8ਇੱਕ ਮਹੀਨੇ ਵਿੱਚ ਮੈਂ ਤਿੰਨਾਂ ਆਜੜੀਆਂ ਤੋਂ ਛੁਟਕਾਰਾ ਪਾ ਲਿਆ। ਉਹ ਇੱਜੜ ਮੈਨੂੰ ਨਫ਼ਰਤ ਕਰਦਾ ਸੀ, ਅਤੇ ਮੈਂ ਉਹਨਾਂ ਤੋਂ ਥੱਕ ਗਿਆ
9ਅਤੇ ਕਿਹਾ, “ਮੈਂ ਤੁਹਾਡਾ ਆਜੜੀ ਨਹੀਂ ਬਣਾਗਾ। ਮਰਨ ਵਾਲੇ ਨੂੰ ਮਰਨ ਦਿਓ, ਅਤੇ ਨਾਸ ਹੋਣ ਵਾਲੇ ਨੂੰ ਨਾਸ ਹੋਣ ਦਿਓ। ਜਿਹੜੇ ਬਚੇ ਹੋਏ ਹਨ ਉਹਨਾਂ ਨੂੰ ਇੱਕ-ਦੂਜੇ ਦਾ ਮਾਸ ਖਾਣ ਦਿਓ।”
10ਫਿਰ ਮੈਂ ਆਪਣੀ ਲਾਠੀ ਲੈ ਲਈ ਜਿਸਨੂੰ ਮੈਂ ਮਿਹਰ ਕਹਿੰਦੇ ਹਾਂ ਅਤੇ ਉਸਨੂੰ ਤੋੜ ਦਿੱਤਾ, ਉਸ ਨੇਮ ਨੂੰ ਰੱਦ ਕਰ ਦਿੱਤਾ ਜੋ ਮੈਂ ਸਾਰੀਆਂ ਕੌਮਾਂ ਨਾਲ ਕੀਤਾ ਸੀ।
11ਇਹ ਉਸ ਦਿਨ ਰੱਦ ਕਰ ਦਿੱਤਾ ਗਿਆ ਸੀ, ਅਤੇ ਇਸ ਤਰ੍ਹਾਂ ਝੁੰਡ ਦੇ ਸਤਾਏ ਹੋਏ ਲੋਕ ਜੋ ਮੈਨੂੰ ਦੇਖ ਰਹੇ ਸਨ ਜਾਣਦੇ ਸਨ ਕਿ ਇਹ ਯਾਹਵੇਹ ਦਾ ਸ਼ਬਦ ਸੀ।
12ਮੈਂ ਉਹਨਾਂ ਨੂੰ ਕਿਹਾ, “ਜੇਕਰ ਤੁਹਾਨੂੰ ਇਹ ਸਭ ਤੋਂ ਵਧੀਆ ਲੱਗਦਾ ਹੈ, ਤਾਂ ਮੈਨੂੰ ਮੇਰੀ ਤਨਖਾਹ ਦਿਓ; ਪਰ ਜੇ ਨਹੀਂ, ਤਾਂ ਰੱਖੋ।” ਇਸ ਲਈ ਉਹਨਾਂ ਨੇ ਮੈਨੂੰ ਚਾਂਦੀ ਦੇ ਤੀਹ ਸਿੱਕੇ ਦਿੱਤੇ।