ਜ਼ਕਰਯਾਹ 11

ਅਤੇ ਕਿਹਾ, “ਮੈਂ ਤੁਹਾਡਾ ਆਜੜੀ ਨਹੀਂ ਬਣਾਗਾ। ਮਰਨ ਵਾਲੇ ਨੂੰ ਮਰਨ ਦਿਓ, ਅਤੇ ਨਾਸ ਹੋਣ ਵਾਲੇ ਨੂੰ ਨਾਸ ਹੋਣ ਦਿਓ। ਜਿਹੜੇ ਬਚੇ ਹੋਏ ਹਨ ਉਹਨਾਂ ਨੂੰ ਇੱਕ-ਦੂਜੇ ਦਾ ਮਾਸ ਖਾਣ ਦਿਓ।”

Zechariah 11:9 (UKJV) Then said I, I will not feed you: that that dies, let it die; and that that is to be cut off, let it be cut off; and let the rest eat every one the flesh of another.

7ਇਸ ਲਈ ਮੈਂ ਕਤਲੇਆਮ ਲਈ ਚਿੰਨ੍ਹਿਤ ਇੱਜੜ ਦੀ ਚਰਵਾਹੀ ਕੀਤੀ, ਖਾਸ ਕਰਕੇ ਇੱਜੜ ਦੇ ਸਤਾਏ ਹੋਏ। ਫਿਰ ਮੈਂ ਦੋ ਡੰਡੇ ਲਏ, ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਮਿਹਰ ਅਤੇ ਦੂਜੀ ਦਾ ਏਕਤਾ ਰੱਖਿਆ, ਅਤੇ ਮੈਂ ਝੁੰਡ ਦੀ ਦੇਖਭਾਲ ਕਰਨ ਲੱਗ ਪਿਆ।

8ਇੱਕ ਮਹੀਨੇ ਵਿੱਚ ਮੈਂ ਤਿੰਨਾਂ ਆਜੜੀਆਂ ਤੋਂ ਛੁਟਕਾਰਾ ਪਾ ਲਿਆ। ਉਹ ਇੱਜੜ ਮੈਨੂੰ ਨਫ਼ਰਤ ਕਰਦਾ ਸੀ, ਅਤੇ ਮੈਂ ਉਹਨਾਂ ਤੋਂ ਥੱਕ ਗਿਆ

9ਅਤੇ ਕਿਹਾ, “ਮੈਂ ਤੁਹਾਡਾ ਆਜੜੀ ਨਹੀਂ ਬਣਾਗਾ। ਮਰਨ ਵਾਲੇ ਨੂੰ ਮਰਨ ਦਿਓ, ਅਤੇ ਨਾਸ ਹੋਣ ਵਾਲੇ ਨੂੰ ਨਾਸ ਹੋਣ ਦਿਓ। ਜਿਹੜੇ ਬਚੇ ਹੋਏ ਹਨ ਉਹਨਾਂ ਨੂੰ ਇੱਕ-ਦੂਜੇ ਦਾ ਮਾਸ ਖਾਣ ਦਿਓ।”

10ਫਿਰ ਮੈਂ ਆਪਣੀ ਲਾਠੀ ਲੈ ਲਈ ਜਿਸਨੂੰ ਮੈਂ ਮਿਹਰ ਕਹਿੰਦੇ ਹਾਂ ਅਤੇ ਉਸਨੂੰ ਤੋੜ ਦਿੱਤਾ, ਉਸ ਨੇਮ ਨੂੰ ਰੱਦ ਕਰ ਦਿੱਤਾ ਜੋ ਮੈਂ ਸਾਰੀਆਂ ਕੌਮਾਂ ਨਾਲ ਕੀਤਾ ਸੀ।

11ਇਹ ਉਸ ਦਿਨ ਰੱਦ ਕਰ ਦਿੱਤਾ ਗਿਆ ਸੀ, ਅਤੇ ਇਸ ਤਰ੍ਹਾਂ ਝੁੰਡ ਦੇ ਸਤਾਏ ਹੋਏ ਲੋਕ ਜੋ ਮੈਨੂੰ ਦੇਖ ਰਹੇ ਸਨ ਜਾਣਦੇ ਸਨ ਕਿ ਇਹ ਯਾਹਵੇਹ ਦਾ ਸ਼ਬਦ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.