ਜ਼ਕਰਯਾਹ 11

ਇਸ ਲਈ ਮੈਂ ਕਤਲੇਆਮ ਲਈ ਚਿੰਨ੍ਹਿਤ ਇੱਜੜ ਦੀ ਚਰਵਾਹੀ ਕੀਤੀ, ਖਾਸ ਕਰਕੇ ਇੱਜੜ ਦੇ ਸਤਾਏ ਹੋਏ। ਫਿਰ ਮੈਂ ਦੋ ਡੰਡੇ ਲਏ, ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਮਿਹਰ ਅਤੇ ਦੂਜੀ ਦਾ ਏਕਤਾ ਰੱਖਿਆ, ਅਤੇ ਮੈਂ ਝੁੰਡ ਦੀ ਦੇਖਭਾਲ ਕਰਨ ਲੱਗ ਪਿਆ।

Zechariah 11:7 (UKJV) And I will feed the flock of slaughter, even you, O poor of the flock. And I took unto me two staves; the one I called Beauty, and the other I called Bands; and I fed the flock.

5ਉਹਨਾਂ ਦੇ ਖਰੀਦਦਾਰ ਉਹਨਾਂ ਨੂੰ ਮਾਰਦੇ ਹਨ ਅਤੇ ਬਿਨਾਂ ਸਜ਼ਾ ਦੇ ਜਾਂਦੇ ਹਨ। ਉਹਨਾਂ ਨੂੰ ਵੇਚਣ ਵਾਲੇ ਕਹਿੰਦੇ ਹਨ, ‘ਯਾਹਵੇਹ ਦੀ ਉਸਤਤ ਕਰੋ, ਮੈਂ ਅਮੀਰ ਹਾਂ!’ ਉਹਨਾਂ ਦੇ ਆਪਣੇ ਚਰਵਾਹੇ ਉਹਨਾਂ ਨੂੰ ਨਹੀਂ ਬਖਸ਼ਦੇ।

6ਕਿਉਂਕਿ ਮੈਂ ਹੁਣ ਇਸ ਧਰਤੀ ਦੇ ਲੋਕਾਂ ਉੱਤੇ ਤਰਸ ਨਹੀਂ ਕਰਾਂਗਾ,” ਯਾਹਵੇਹ ਦਾ ਐਲਾਨ ਕਰਦਾ ਹੈ। “ਮੈਂ ਸਾਰਿਆਂ ਨੂੰ ਉਹਨਾਂ ਦੇ ਗੁਆਂਢੀਆਂ ਅਤੇ ਉਹਨਾਂ ਦੇ ਰਾਜੇ ਦੇ ਹੱਥਾਂ ਵਿੱਚ ਦੇ ਦਿਆਂਗਾ। ਉਹ ਧਰਤੀ ਨੂੰ ਤਬਾਹ ਕਰ ਦੇਣਗੇ, ਅਤੇ ਮੈਂ ਉਹਨਾਂ ਦੇ ਹੱਥੋਂ ਕਿਸੇ ਨੂੰ ਨਹੀਂ ਛੁਡਾਵਾਂਗਾ।”

7ਇਸ ਲਈ ਮੈਂ ਕਤਲੇਆਮ ਲਈ ਚਿੰਨ੍ਹਿਤ ਇੱਜੜ ਦੀ ਚਰਵਾਹੀ ਕੀਤੀ, ਖਾਸ ਕਰਕੇ ਇੱਜੜ ਦੇ ਸਤਾਏ ਹੋਏ। ਫਿਰ ਮੈਂ ਦੋ ਡੰਡੇ ਲਏ, ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਮਿਹਰ ਅਤੇ ਦੂਜੀ ਦਾ ਏਕਤਾ ਰੱਖਿਆ, ਅਤੇ ਮੈਂ ਝੁੰਡ ਦੀ ਦੇਖਭਾਲ ਕਰਨ ਲੱਗ ਪਿਆ।

8ਇੱਕ ਮਹੀਨੇ ਵਿੱਚ ਮੈਂ ਤਿੰਨਾਂ ਆਜੜੀਆਂ ਤੋਂ ਛੁਟਕਾਰਾ ਪਾ ਲਿਆ। ਉਹ ਇੱਜੜ ਮੈਨੂੰ ਨਫ਼ਰਤ ਕਰਦਾ ਸੀ, ਅਤੇ ਮੈਂ ਉਹਨਾਂ ਤੋਂ ਥੱਕ ਗਿਆ

9ਅਤੇ ਕਿਹਾ, “ਮੈਂ ਤੁਹਾਡਾ ਆਜੜੀ ਨਹੀਂ ਬਣਾਗਾ। ਮਰਨ ਵਾਲੇ ਨੂੰ ਮਰਨ ਦਿਓ, ਅਤੇ ਨਾਸ ਹੋਣ ਵਾਲੇ ਨੂੰ ਨਾਸ ਹੋਣ ਦਿਓ। ਜਿਹੜੇ ਬਚੇ ਹੋਏ ਹਨ ਉਹਨਾਂ ਨੂੰ ਇੱਕ-ਦੂਜੇ ਦਾ ਮਾਸ ਖਾਣ ਦਿਓ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.