ਜ਼ਕਰਯਾਹ 11

ਕਿਉਂਕਿ ਮੈਂ ਹੁਣ ਇਸ ਧਰਤੀ ਦੇ ਲੋਕਾਂ ਉੱਤੇ ਤਰਸ ਨਹੀਂ ਕਰਾਂਗਾ,” ਯਾਹਵੇਹ ਦਾ ਐਲਾਨ ਕਰਦਾ ਹੈ। “ਮੈਂ ਸਾਰਿਆਂ ਨੂੰ ਉਹਨਾਂ ਦੇ ਗੁਆਂਢੀਆਂ ਅਤੇ ਉਹਨਾਂ ਦੇ ਰਾਜੇ ਦੇ ਹੱਥਾਂ ਵਿੱਚ ਦੇ ਦਿਆਂਗਾ। ਉਹ ਧਰਤੀ ਨੂੰ ਤਬਾਹ ਕਰ ਦੇਣਗੇ, ਅਤੇ ਮੈਂ ਉਹਨਾਂ ਦੇ ਹੱਥੋਂ ਕਿਸੇ ਨੂੰ ਨਹੀਂ ਛੁਡਾਵਾਂਗਾ।”

Zechariah 11:6 (UKJV) For I will no more pity the inhabitants of the land, says the LORD: but, lo, I will deliver the men every one into his neighbour's hand, and into the hand of his king: and they shall strike the land, and out of their hand I will not deliver them.

4ਇਹ ਉਹੀ ਹੈ ਜੋ ਯਾਹਵੇਹ ਮੇਰਾ ਪਰਮੇਸ਼ਵਰ ਆਖਦਾ ਹੈ: “ਕਸਾਈ ਲਈ ਨਿਸ਼ਾਨਬੱਧ ਇੱਜੜ ਦੀ ਚਰਵਾਹੀ ਕਰੋ।

5ਉਹਨਾਂ ਦੇ ਖਰੀਦਦਾਰ ਉਹਨਾਂ ਨੂੰ ਮਾਰਦੇ ਹਨ ਅਤੇ ਬਿਨਾਂ ਸਜ਼ਾ ਦੇ ਜਾਂਦੇ ਹਨ। ਉਹਨਾਂ ਨੂੰ ਵੇਚਣ ਵਾਲੇ ਕਹਿੰਦੇ ਹਨ, ‘ਯਾਹਵੇਹ ਦੀ ਉਸਤਤ ਕਰੋ, ਮੈਂ ਅਮੀਰ ਹਾਂ!’ ਉਹਨਾਂ ਦੇ ਆਪਣੇ ਚਰਵਾਹੇ ਉਹਨਾਂ ਨੂੰ ਨਹੀਂ ਬਖਸ਼ਦੇ।

6ਕਿਉਂਕਿ ਮੈਂ ਹੁਣ ਇਸ ਧਰਤੀ ਦੇ ਲੋਕਾਂ ਉੱਤੇ ਤਰਸ ਨਹੀਂ ਕਰਾਂਗਾ,” ਯਾਹਵੇਹ ਦਾ ਐਲਾਨ ਕਰਦਾ ਹੈ। “ਮੈਂ ਸਾਰਿਆਂ ਨੂੰ ਉਹਨਾਂ ਦੇ ਗੁਆਂਢੀਆਂ ਅਤੇ ਉਹਨਾਂ ਦੇ ਰਾਜੇ ਦੇ ਹੱਥਾਂ ਵਿੱਚ ਦੇ ਦਿਆਂਗਾ। ਉਹ ਧਰਤੀ ਨੂੰ ਤਬਾਹ ਕਰ ਦੇਣਗੇ, ਅਤੇ ਮੈਂ ਉਹਨਾਂ ਦੇ ਹੱਥੋਂ ਕਿਸੇ ਨੂੰ ਨਹੀਂ ਛੁਡਾਵਾਂਗਾ।”

7ਇਸ ਲਈ ਮੈਂ ਕਤਲੇਆਮ ਲਈ ਚਿੰਨ੍ਹਿਤ ਇੱਜੜ ਦੀ ਚਰਵਾਹੀ ਕੀਤੀ, ਖਾਸ ਕਰਕੇ ਇੱਜੜ ਦੇ ਸਤਾਏ ਹੋਏ। ਫਿਰ ਮੈਂ ਦੋ ਡੰਡੇ ਲਏ, ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਮਿਹਰ ਅਤੇ ਦੂਜੀ ਦਾ ਏਕਤਾ ਰੱਖਿਆ, ਅਤੇ ਮੈਂ ਝੁੰਡ ਦੀ ਦੇਖਭਾਲ ਕਰਨ ਲੱਗ ਪਿਆ।

8ਇੱਕ ਮਹੀਨੇ ਵਿੱਚ ਮੈਂ ਤਿੰਨਾਂ ਆਜੜੀਆਂ ਤੋਂ ਛੁਟਕਾਰਾ ਪਾ ਲਿਆ। ਉਹ ਇੱਜੜ ਮੈਨੂੰ ਨਫ਼ਰਤ ਕਰਦਾ ਸੀ, ਅਤੇ ਮੈਂ ਉਹਨਾਂ ਤੋਂ ਥੱਕ ਗਿਆ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.