ਜ਼ਕਰਯਾਹ 11

ਇਹ ਉਹੀ ਹੈ ਜੋ ਯਾਹਵੇਹ ਮੇਰਾ ਪਰਮੇਸ਼ਵਰ ਆਖਦਾ ਹੈ: “ਕਸਾਈ ਲਈ ਨਿਸ਼ਾਨਬੱਧ ਇੱਜੜ ਦੀ ਚਰਵਾਹੀ ਕਰੋ।

Zechariah 11:4 (UKJV) Thus says the LORD my God; Feed the flock of the slaughter;

2ਹੇ ਜੂਨੀਪਰ, ਰੋਵੋ, ਕਿਉਂਕਿ ਦਿਆਰ ਡਿੱਗ ਗਿਆ ਹੈ; ਆਲੀਸ਼ਾਨ ਰੁੱਖ ਬਰਬਾਦ ਹੋ ਗਏ ਹਨ! ਬਾਸ਼ਾਨ ਦੇ ਬਲੂਤ, ਰੋਵੋ; ਸੰਘਣਾ ਜੰਗਲ ਕੱਟਿਆ ਗਿਆ ਹੈ!

3ਚਰਵਾਹਿਆਂ ਦੀ ਚੀਕ ਸੁਣੋ; ਉਹਨਾਂ ਦੀਆਂ ਅਮੀਰ ਚਰਾਗਾਹਾਂ ਤਬਾਹ ਹੋ ਗਈਆਂ! ਸ਼ੇਰਾਂ ਦੀ ਗਰਜ ਸੁਣੋ; ਯਰਦਨ ਦੀ ਹਰੀ ਝੰਡੀ ਬਰਬਾਦ ਹੋ ਗਈ ਹੈ!

4ਇਹ ਉਹੀ ਹੈ ਜੋ ਯਾਹਵੇਹ ਮੇਰਾ ਪਰਮੇਸ਼ਵਰ ਆਖਦਾ ਹੈ: “ਕਸਾਈ ਲਈ ਨਿਸ਼ਾਨਬੱਧ ਇੱਜੜ ਦੀ ਚਰਵਾਹੀ ਕਰੋ।

5ਉਹਨਾਂ ਦੇ ਖਰੀਦਦਾਰ ਉਹਨਾਂ ਨੂੰ ਮਾਰਦੇ ਹਨ ਅਤੇ ਬਿਨਾਂ ਸਜ਼ਾ ਦੇ ਜਾਂਦੇ ਹਨ। ਉਹਨਾਂ ਨੂੰ ਵੇਚਣ ਵਾਲੇ ਕਹਿੰਦੇ ਹਨ, ‘ਯਾਹਵੇਹ ਦੀ ਉਸਤਤ ਕਰੋ, ਮੈਂ ਅਮੀਰ ਹਾਂ!’ ਉਹਨਾਂ ਦੇ ਆਪਣੇ ਚਰਵਾਹੇ ਉਹਨਾਂ ਨੂੰ ਨਹੀਂ ਬਖਸ਼ਦੇ।

6ਕਿਉਂਕਿ ਮੈਂ ਹੁਣ ਇਸ ਧਰਤੀ ਦੇ ਲੋਕਾਂ ਉੱਤੇ ਤਰਸ ਨਹੀਂ ਕਰਾਂਗਾ,” ਯਾਹਵੇਹ ਦਾ ਐਲਾਨ ਕਰਦਾ ਹੈ। “ਮੈਂ ਸਾਰਿਆਂ ਨੂੰ ਉਹਨਾਂ ਦੇ ਗੁਆਂਢੀਆਂ ਅਤੇ ਉਹਨਾਂ ਦੇ ਰਾਜੇ ਦੇ ਹੱਥਾਂ ਵਿੱਚ ਦੇ ਦਿਆਂਗਾ। ਉਹ ਧਰਤੀ ਨੂੰ ਤਬਾਹ ਕਰ ਦੇਣਗੇ, ਅਤੇ ਮੈਂ ਉਹਨਾਂ ਦੇ ਹੱਥੋਂ ਕਿਸੇ ਨੂੰ ਨਹੀਂ ਛੁਡਾਵਾਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.