1ਲਬਾਨੋਨ, ਆਪਣੇ ਦਰਵਾਜ਼ੇ ਖੋਲ੍ਹੋ, ਤਾਂ ਜੋ ਅੱਗ ਤੇਰੇ ਦਿਆਰ ਨੂੰ ਭਸਮ ਕਰ ਲਵੇ!
2ਹੇ ਜੂਨੀਪਰ, ਰੋਵੋ, ਕਿਉਂਕਿ ਦਿਆਰ ਡਿੱਗ ਗਿਆ ਹੈ; ਆਲੀਸ਼ਾਨ ਰੁੱਖ ਬਰਬਾਦ ਹੋ ਗਏ ਹਨ! ਬਾਸ਼ਾਨ ਦੇ ਬਲੂਤ, ਰੋਵੋ; ਸੰਘਣਾ ਜੰਗਲ ਕੱਟਿਆ ਗਿਆ ਹੈ!
3ਚਰਵਾਹਿਆਂ ਦੀ ਚੀਕ ਸੁਣੋ; ਉਹਨਾਂ ਦੀਆਂ ਅਮੀਰ ਚਰਾਗਾਹਾਂ ਤਬਾਹ ਹੋ ਗਈਆਂ! ਸ਼ੇਰਾਂ ਦੀ ਗਰਜ ਸੁਣੋ; ਯਰਦਨ ਦੀ ਹਰੀ ਝੰਡੀ ਬਰਬਾਦ ਹੋ ਗਈ ਹੈ!
4ਇਹ ਉਹੀ ਹੈ ਜੋ ਯਾਹਵੇਹ ਮੇਰਾ ਪਰਮੇਸ਼ਵਰ ਆਖਦਾ ਹੈ: “ਕਸਾਈ ਲਈ ਨਿਸ਼ਾਨਬੱਧ ਇੱਜੜ ਦੀ ਚਰਵਾਹੀ ਕਰੋ।
5ਉਹਨਾਂ ਦੇ ਖਰੀਦਦਾਰ ਉਹਨਾਂ ਨੂੰ ਮਾਰਦੇ ਹਨ ਅਤੇ ਬਿਨਾਂ ਸਜ਼ਾ ਦੇ ਜਾਂਦੇ ਹਨ। ਉਹਨਾਂ ਨੂੰ ਵੇਚਣ ਵਾਲੇ ਕਹਿੰਦੇ ਹਨ, ‘ਯਾਹਵੇਹ ਦੀ ਉਸਤਤ ਕਰੋ, ਮੈਂ ਅਮੀਰ ਹਾਂ!’ ਉਹਨਾਂ ਦੇ ਆਪਣੇ ਚਰਵਾਹੇ ਉਹਨਾਂ ਨੂੰ ਨਹੀਂ ਬਖਸ਼ਦੇ।