ਜ਼ਕਰਯਾਹ 11

ਉਹਨਾਂ ਦੇ ਖਰੀਦਦਾਰ ਉਹਨਾਂ ਨੂੰ ਮਾਰਦੇ ਹਨ ਅਤੇ ਬਿਨਾਂ ਸਜ਼ਾ ਦੇ ਜਾਂਦੇ ਹਨ। ਉਹਨਾਂ ਨੂੰ ਵੇਚਣ ਵਾਲੇ ਕਹਿੰਦੇ ਹਨ, ‘ਯਾਹਵੇਹ ਦੀ ਉਸਤਤ ਕਰੋ, ਮੈਂ ਅਮੀਰ ਹਾਂ!’ ਉਹਨਾਂ ਦੇ ਆਪਣੇ ਚਰਵਾਹੇ ਉਹਨਾਂ ਨੂੰ ਨਹੀਂ ਬਖਸ਼ਦੇ।

Zechariah 11:5 (UKJV) Whose possessors slay them, and hold themselves not guilty: and they that sell them say, Blessed be the LORD; for I am rich: and their own shepherds pity them not.

3ਚਰਵਾਹਿਆਂ ਦੀ ਚੀਕ ਸੁਣੋ; ਉਹਨਾਂ ਦੀਆਂ ਅਮੀਰ ਚਰਾਗਾਹਾਂ ਤਬਾਹ ਹੋ ਗਈਆਂ! ਸ਼ੇਰਾਂ ਦੀ ਗਰਜ ਸੁਣੋ; ਯਰਦਨ ਦੀ ਹਰੀ ਝੰਡੀ ਬਰਬਾਦ ਹੋ ਗਈ ਹੈ!

4ਇਹ ਉਹੀ ਹੈ ਜੋ ਯਾਹਵੇਹ ਮੇਰਾ ਪਰਮੇਸ਼ਵਰ ਆਖਦਾ ਹੈ: “ਕਸਾਈ ਲਈ ਨਿਸ਼ਾਨਬੱਧ ਇੱਜੜ ਦੀ ਚਰਵਾਹੀ ਕਰੋ।

5ਉਹਨਾਂ ਦੇ ਖਰੀਦਦਾਰ ਉਹਨਾਂ ਨੂੰ ਮਾਰਦੇ ਹਨ ਅਤੇ ਬਿਨਾਂ ਸਜ਼ਾ ਦੇ ਜਾਂਦੇ ਹਨ। ਉਹਨਾਂ ਨੂੰ ਵੇਚਣ ਵਾਲੇ ਕਹਿੰਦੇ ਹਨ, ‘ਯਾਹਵੇਹ ਦੀ ਉਸਤਤ ਕਰੋ, ਮੈਂ ਅਮੀਰ ਹਾਂ!’ ਉਹਨਾਂ ਦੇ ਆਪਣੇ ਚਰਵਾਹੇ ਉਹਨਾਂ ਨੂੰ ਨਹੀਂ ਬਖਸ਼ਦੇ।

6ਕਿਉਂਕਿ ਮੈਂ ਹੁਣ ਇਸ ਧਰਤੀ ਦੇ ਲੋਕਾਂ ਉੱਤੇ ਤਰਸ ਨਹੀਂ ਕਰਾਂਗਾ,” ਯਾਹਵੇਹ ਦਾ ਐਲਾਨ ਕਰਦਾ ਹੈ। “ਮੈਂ ਸਾਰਿਆਂ ਨੂੰ ਉਹਨਾਂ ਦੇ ਗੁਆਂਢੀਆਂ ਅਤੇ ਉਹਨਾਂ ਦੇ ਰਾਜੇ ਦੇ ਹੱਥਾਂ ਵਿੱਚ ਦੇ ਦਿਆਂਗਾ। ਉਹ ਧਰਤੀ ਨੂੰ ਤਬਾਹ ਕਰ ਦੇਣਗੇ, ਅਤੇ ਮੈਂ ਉਹਨਾਂ ਦੇ ਹੱਥੋਂ ਕਿਸੇ ਨੂੰ ਨਹੀਂ ਛੁਡਾਵਾਂਗਾ।”

7ਇਸ ਲਈ ਮੈਂ ਕਤਲੇਆਮ ਲਈ ਚਿੰਨ੍ਹਿਤ ਇੱਜੜ ਦੀ ਚਰਵਾਹੀ ਕੀਤੀ, ਖਾਸ ਕਰਕੇ ਇੱਜੜ ਦੇ ਸਤਾਏ ਹੋਏ। ਫਿਰ ਮੈਂ ਦੋ ਡੰਡੇ ਲਏ, ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਮਿਹਰ ਅਤੇ ਦੂਜੀ ਦਾ ਏਕਤਾ ਰੱਖਿਆ, ਅਤੇ ਮੈਂ ਝੁੰਡ ਦੀ ਦੇਖਭਾਲ ਕਰਨ ਲੱਗ ਪਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.