ਜ਼ਕਰਯਾਹ 13

“ਉਸ ਦਿਨ, ਮੈਂ ਮੂਰਤੀਆਂ ਦੇ ਨਾਵਾਂ ਨੂੰ ਧਰਤੀ ਤੋਂ ਮਿਟਾ ਦਿਆਂਗਾ, ਅਤੇ ਉਹਨਾਂ ਨੂੰ ਹੋਰ ਯਾਦ ਨਹੀਂ ਕੀਤਾ ਜਾਵੇਗਾ,” ਸਰਵਸ਼ਕਤੀਮਾਨ ਯਾਹਵੇਹ ਦਾ ਐਲਾਨ ਕਰਦਾ ਹੈ। ਮੈਂ ਨਬੀਆਂ ਅਤੇ ਅਸ਼ੁੱਧ ਆਤਮਾ ਦੋਹਾਂ ਨੂੰ ਧਰਤੀ ਤੋਂ ਹਟਾ ਦਿਆਂਗਾ।

Zechariah 13:2 (UKJV) And it shall come to pass in that day, says the LORD of hosts, that I will cut off the names of the idols out of the land, and they shall no more be remembered: and also I will cause the prophets and the unclean spirit to pass out of the land.

1“ਉਸ ਦਿਨ ਦਾਵੀਦ ਦੇ ਘਰਾਣੇ ਅਤੇ ਯੇਰੂਸ਼ਲੇਮ ਦੇ ਵਾਸੀਆਂ ਲਈ ਇੱਕ ਚਸ਼ਮਾ ਖੋਲ੍ਹਿਆ ਜਾਵੇਗਾ, ਉਨ੍ਹਾਂ ਨੂੰ ਪਾਪ ਅਤੇ ਅਸ਼ੁੱਧਤਾ ਤੋਂ ਸ਼ੁੱਧ ਕਰਨ ਲਈ।

2“ਉਸ ਦਿਨ, ਮੈਂ ਮੂਰਤੀਆਂ ਦੇ ਨਾਵਾਂ ਨੂੰ ਧਰਤੀ ਤੋਂ ਮਿਟਾ ਦਿਆਂਗਾ, ਅਤੇ ਉਹਨਾਂ ਨੂੰ ਹੋਰ ਯਾਦ ਨਹੀਂ ਕੀਤਾ ਜਾਵੇਗਾ,” ਸਰਵਸ਼ਕਤੀਮਾਨ ਯਾਹਵੇਹ ਦਾ ਐਲਾਨ ਕਰਦਾ ਹੈ। ਮੈਂ ਨਬੀਆਂ ਅਤੇ ਅਸ਼ੁੱਧ ਆਤਮਾ ਦੋਹਾਂ ਨੂੰ ਧਰਤੀ ਤੋਂ ਹਟਾ ਦਿਆਂਗਾ।

3“ਅਤੇ ਜੇਕਰ ਕੋਈ ਅਜੇ ਵੀ ਭਵਿੱਖਬਾਣੀ ਕਰਦਾ ਹੈ, ਤਾਂ ਉਨ੍ਹਾਂ ਦੇ ਮਾਤਾ-ਪਿਤਾ, ਜਿਨ੍ਹਾਂ ਤੋਂ ਉਹ ਪੈਦਾ ਹੋਏ ਸਨ, ਉਨ੍ਹਾਂ ਨੂੰ ਆਖਣਗੇ, ‘ਤੁਹਾਨੂੰ ਮਰਨਾ ਚਾਹੀਦਾ ਹੈ, ਕਿਉਂਕਿ ਤੁਸੀਂ ਯਾਹਵੇਹ ਦੇ ਨਾਮ ਵਿੱਚ ਝੂਠ ਬੋਲਿਆ ਹੈ।’ ਉਹ ਜੋ ਭਵਿੱਖਬਾਣੀ ਕਰਦਾ ਹੈ।

4“ਉਸ ਦਿਨ ਹਰ ਨਬੀ ਆਪਣੇ ਭਵਿੱਖਬਾਣੀ ਦੇ ਦਰਸ਼ਨ ਤੋਂ ਸ਼ਰਮਿੰਦਾ ਹੋਵੇਗਾ। ਉਹ ਧੋਖਾ ਦੇਣ ਲਈ ਨਬੀ ਦੇ ਵਾਲਾਂ ਦੇ ਕੱਪੜੇ ਨਹੀਂ ਪਾਉਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.