1“ਉਸ ਦਿਨ ਦਾਵੀਦ ਦੇ ਘਰਾਣੇ ਅਤੇ ਯੇਰੂਸ਼ਲੇਮ ਦੇ ਵਾਸੀਆਂ ਲਈ ਇੱਕ ਚਸ਼ਮਾ ਖੋਲ੍ਹਿਆ ਜਾਵੇਗਾ, ਉਨ੍ਹਾਂ ਨੂੰ ਪਾਪ ਅਤੇ ਅਸ਼ੁੱਧਤਾ ਤੋਂ ਸ਼ੁੱਧ ਕਰਨ ਲਈ।
2“ਉਸ ਦਿਨ, ਮੈਂ ਮੂਰਤੀਆਂ ਦੇ ਨਾਵਾਂ ਨੂੰ ਧਰਤੀ ਤੋਂ ਮਿਟਾ ਦਿਆਂਗਾ, ਅਤੇ ਉਹਨਾਂ ਨੂੰ ਹੋਰ ਯਾਦ ਨਹੀਂ ਕੀਤਾ ਜਾਵੇਗਾ,” ਸਰਵਸ਼ਕਤੀਮਾਨ ਯਾਹਵੇਹ ਦਾ ਐਲਾਨ ਕਰਦਾ ਹੈ। ਮੈਂ ਨਬੀਆਂ ਅਤੇ ਅਸ਼ੁੱਧ ਆਤਮਾ ਦੋਹਾਂ ਨੂੰ ਧਰਤੀ ਤੋਂ ਹਟਾ ਦਿਆਂਗਾ।
3“ਅਤੇ ਜੇਕਰ ਕੋਈ ਅਜੇ ਵੀ ਭਵਿੱਖਬਾਣੀ ਕਰਦਾ ਹੈ, ਤਾਂ ਉਨ੍ਹਾਂ ਦੇ ਮਾਤਾ-ਪਿਤਾ, ਜਿਨ੍ਹਾਂ ਤੋਂ ਉਹ ਪੈਦਾ ਹੋਏ ਸਨ, ਉਨ੍ਹਾਂ ਨੂੰ ਆਖਣਗੇ, ‘ਤੁਹਾਨੂੰ ਮਰਨਾ ਚਾਹੀਦਾ ਹੈ, ਕਿਉਂਕਿ ਤੁਸੀਂ ਯਾਹਵੇਹ ਦੇ ਨਾਮ ਵਿੱਚ ਝੂਠ ਬੋਲਿਆ ਹੈ।’ ਉਹ ਜੋ ਭਵਿੱਖਬਾਣੀ ਕਰਦਾ ਹੈ।
4“ਉਸ ਦਿਨ ਹਰ ਨਬੀ ਆਪਣੇ ਭਵਿੱਖਬਾਣੀ ਦੇ ਦਰਸ਼ਨ ਤੋਂ ਸ਼ਰਮਿੰਦਾ ਹੋਵੇਗਾ। ਉਹ ਧੋਖਾ ਦੇਣ ਲਈ ਨਬੀ ਦੇ ਵਾਲਾਂ ਦੇ ਕੱਪੜੇ ਨਹੀਂ ਪਾਉਣਗੇ।
5ਹਰ ਕੋਈ ਆਖੇਗਾ, ‘ਮੈਂ ਨਬੀ ਨਹੀਂ ਹਾਂ। ਮੈਂ ਇੱਕ ਕਿਸਾਨ ਹਾਂ; ਮੇਰੀ ਜਵਾਨੀ ਤੋਂ ਹੀ ਜ਼ਮੀਨ ਮੇਰੀ ਰੋਜ਼ੀ-ਰੋਟੀ ਰਹੀ ਹੈ।’