9ਸਾਰੀ ਧਰਤੀ ਉੱਤੇ ਯਾਹਵੇਹ ਹੀ ਰਾਜਾ ਹੋਵੇਗਾ। ਉਸ ਦਿਨ ਯਾਹਵੇਹ ਹੀ ਹੋਵੇਗਾ ਅਤੇ ਉਸਦਾ ਨਾਮ ਹੀ ਹੋਵੇਗਾ।
10ਯੇਰੂਸ਼ਲੇਮ ਦੇ ਦੱਖਣ ਵੱਲ ਗੇਬਾ ਤੋਂ ਰਿੰਮੋਨ ਤੱਕ ਸਾਰੀ ਧਰਤੀ ਅਰਾਬਾਹ ਦੀ ਵਾਦੀ ਵਰਗੀ ਹੋ ਜਾਵੇਗੀ। ਪਰ ਯੇਰੂਸ਼ਲੇਮ ਬਿਨਯਾਮੀਨ ਫਾਟਕ ਤੋਂ ਪਹਿਲੇ ਫਾਟਕ ਦੇ ਸਥਾਨ ਤੱਕ, ਕੋਨੇ ਦੇ ਫਾਟਕ ਤੱਕ ਅਤੇ ਹਨਨੇਲ ਦੇ ਬੁਰਜ ਤੋਂ ਸ਼ਾਹੀ ਮੈਅ ਦੇ ਕੋਠਿਆਂ ਤੱਕ ਉੱਚਾ ਕੀਤਾ ਜਾਵੇਗਾ ਅਤੇ ਆਪਣੇ ਸਥਾਨ ਤੇ ਰਹੇਗਾ।
11ਇਹ ਆਬਾਦ ਹੋਵੇਗਾ; ਇਹ ਦੁਬਾਰਾ ਕਦੇ ਵੀ ਤਬਾਹ ਨਹੀਂ ਹੋਵੇਗਾ। ਯੇਰੂਸ਼ਲੇਮ ਸੁਰੱਖਿਅਤ ਰਹੇਗਾ।
12ਇਹ ਉਹ ਬਿਪਤਾ ਹੈ ਜਿਸ ਨਾਲ ਯਾਹਵੇਹ ਉਨ੍ਹਾਂ ਸਾਰੀਆਂ ਕੌਮਾਂ ਨੂੰ ਮਾਰੇਗਾ ਜੋ ਯੇਰੂਸ਼ਲੇਮ ਦੇ ਵਿਰੁੱਧ ਲੜੀਆਂ ਸਨ: ਉਨ੍ਹਾਂ ਦਾ ਮਾਸ ਸੜ ਜਾਵੇਗਾ ਜਦੋਂ ਉਹ ਅਜੇ ਵੀ ਆਪਣੇ ਪੈਰਾਂ ਤੇ ਖੜ੍ਹੇ ਹੋਣਗੇ, ਉਨ੍ਹਾਂ ਦੀਆਂ ਅੱਖਾਂ ਉਨ੍ਹਾਂ ਦੀਆਂ ਪੁਤਲੀਆਂ ਵਿੱਚ ਸੜ ਜਾਣਗੀਆਂ, ਅਤੇ ਉਨ੍ਹਾਂ ਦੀਆਂ ਜੀਭਾਂ ਉਹਨਾਂ ਦੇ ਮੂੰਹ ਵਿੱਚ ਸੜ ਜਾਣਗੀਆਂ।
13ਉਸ ਦਿਨ ਯਾਹਵੇਹ ਦੇ ਵੱਲੋਂ ਲੋਕ ਤੇ ਘਬਰਾਹਟ ਬਹੁਤ ਹੋਵੇਗੀ। ਉਹ ਇੱਕ-ਦੂਜੇ ਦਾ ਹੱਥ ਫੜ ਕੇ ਇੱਕ-ਦੂਜੇ ਉੱਤੇ ਹਮਲਾ ਕਰਨਗੇ।