ਜ਼ਕਰਯਾਹ 14

ਯੇਰੂਸ਼ਲੇਮ ਦੇ ਦੱਖਣ ਵੱਲ ਗੇਬਾ ਤੋਂ ਰਿੰਮੋਨ ਤੱਕ ਸਾਰੀ ਧਰਤੀ ਅਰਾਬਾਹ ਦੀ ਵਾਦੀ ਵਰਗੀ ਹੋ ਜਾਵੇਗੀ। ਪਰ ਯੇਰੂਸ਼ਲੇਮ ਬਿਨਯਾਮੀਨ ਫਾਟਕ ਤੋਂ ਪਹਿਲੇ ਫਾਟਕ ਦੇ ਸਥਾਨ ਤੱਕ, ਕੋਨੇ ਦੇ ਫਾਟਕ ਤੱਕ ਅਤੇ ਹਨਨੇਲ ਦੇ ਬੁਰਜ ਤੋਂ ਸ਼ਾਹੀ ਮੈਅ ਦੇ ਕੋਠਿਆਂ ਤੱਕ ਉੱਚਾ ਕੀਤਾ ਜਾਵੇਗਾ ਅਤੇ ਆਪਣੇ ਸਥਾਨ ਤੇ ਰਹੇਗਾ।

Zechariah 14:10 (UKJV) All the land shall be turned as a plain from Geba to Rimmon south of Jerusalem: and it shall be lifted up, and inhabited in her place, from Benjamin's gate unto the place of the first gate, unto the corner gate, and from the tower of Hananeel unto the king's winepresses.

8ਉਸ ਦਿਨ ਜਿਉਂਦਾ ਪਾਣੀ ਯੇਰੂਸ਼ਲੇਮ ਤੋਂ ਨਿੱਕਲੇਗਾ, ਇਸ ਦਾ ਅੱਧਾ ਪੂਰਬ ਵੱਲ ਮ੍ਰਿਤ ਸਾਗਰ ਵੱਲ ਅਤੇ ਅੱਧਾ ਪੱਛਮ ਵੱਲ ਮਹਾ ਸਾਗਰ ਵੱਲ, ਅਤੇ ਇਹ ਗਰਮੀਆਂ ਅਤੇ ਸਰਦੀਆਂ ਵਿੱਚ ਵਹਿ ਜਾਵੇਗਾ।

9ਸਾਰੀ ਧਰਤੀ ਉੱਤੇ ਯਾਹਵੇਹ ਹੀ ਰਾਜਾ ਹੋਵੇਗਾ। ਉਸ ਦਿਨ ਯਾਹਵੇਹ ਹੀ ਹੋਵੇਗਾ ਅਤੇ ਉਸਦਾ ਨਾਮ ਹੀ ਹੋਵੇਗਾ।

10ਯੇਰੂਸ਼ਲੇਮ ਦੇ ਦੱਖਣ ਵੱਲ ਗੇਬਾ ਤੋਂ ਰਿੰਮੋਨ ਤੱਕ ਸਾਰੀ ਧਰਤੀ ਅਰਾਬਾਹ ਦੀ ਵਾਦੀ ਵਰਗੀ ਹੋ ਜਾਵੇਗੀ। ਪਰ ਯੇਰੂਸ਼ਲੇਮ ਬਿਨਯਾਮੀਨ ਫਾਟਕ ਤੋਂ ਪਹਿਲੇ ਫਾਟਕ ਦੇ ਸਥਾਨ ਤੱਕ, ਕੋਨੇ ਦੇ ਫਾਟਕ ਤੱਕ ਅਤੇ ਹਨਨੇਲ ਦੇ ਬੁਰਜ ਤੋਂ ਸ਼ਾਹੀ ਮੈਅ ਦੇ ਕੋਠਿਆਂ ਤੱਕ ਉੱਚਾ ਕੀਤਾ ਜਾਵੇਗਾ ਅਤੇ ਆਪਣੇ ਸਥਾਨ ਤੇ ਰਹੇਗਾ।

11ਇਹ ਆਬਾਦ ਹੋਵੇਗਾ; ਇਹ ਦੁਬਾਰਾ ਕਦੇ ਵੀ ਤਬਾਹ ਨਹੀਂ ਹੋਵੇਗਾ। ਯੇਰੂਸ਼ਲੇਮ ਸੁਰੱਖਿਅਤ ਰਹੇਗਾ।

12ਇਹ ਉਹ ਬਿਪਤਾ ਹੈ ਜਿਸ ਨਾਲ ਯਾਹਵੇਹ ਉਨ੍ਹਾਂ ਸਾਰੀਆਂ ਕੌਮਾਂ ਨੂੰ ਮਾਰੇਗਾ ਜੋ ਯੇਰੂਸ਼ਲੇਮ ਦੇ ਵਿਰੁੱਧ ਲੜੀਆਂ ਸਨ: ਉਨ੍ਹਾਂ ਦਾ ਮਾਸ ਸੜ ਜਾਵੇਗਾ ਜਦੋਂ ਉਹ ਅਜੇ ਵੀ ਆਪਣੇ ਪੈਰਾਂ ਤੇ ਖੜ੍ਹੇ ਹੋਣਗੇ, ਉਨ੍ਹਾਂ ਦੀਆਂ ਅੱਖਾਂ ਉਨ੍ਹਾਂ ਦੀਆਂ ਪੁਤਲੀਆਂ ਵਿੱਚ ਸੜ ਜਾਣਗੀਆਂ, ਅਤੇ ਉਨ੍ਹਾਂ ਦੀਆਂ ਜੀਭਾਂ ਉਹਨਾਂ ਦੇ ਮੂੰਹ ਵਿੱਚ ਸੜ ਜਾਣਗੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.