ਜ਼ਕਰਯਾਹ 14

ਇਹ ਇੱਕ ਅਦਭੁਤ ਦਿਨ ਹੋਵੇਗਾ, ਇੱਕ ਦਿਨ ਜੋ ਸਿਰਫ ਯਾਹਵੇਹ ਲਈ ਜਾਣਿਆ ਜਾਂਦਾ ਹੈ, ਦਿਨ ਅਤੇ ਰਾਤ ਵਿੱਚ ਕੋਈ ਅੰਤਰ ਨਹੀਂ ਹੋਵੇਗਾ। ਅਤੇ ਸ਼ਾਮ ਨੂੰ ਵੀ ਰੌਸ਼ਨੀ ਹੋਵੇਗੀ।

Zechariah 14:7 (UKJV) But it shall be one day which shall be known to the LORD, not day, nor night: but it shall come to pass, that at evening time it shall be light.

5ਤੁਸੀਂ ਮੇਰੀ ਪਹਾੜੀ ਵਾਦੀ ਤੋਂ ਭੱਜ ਜਾਵੋਂਗੇ, ਕਿਉਂ ਜੋ ਉਹ ਅਜ਼ਲ ਤੱਕ ਫੈਲੇਗੀ। ਤੁਸੀਂ ਉਸੇ ਤਰ੍ਹਾਂ ਭੱਜੋਂਗੇ ਜਿਵੇਂ ਤੁਸੀਂ ਯਹੂਦਾਹ ਦੇ ਰਾਜੇ ਉਜ਼ੀਯਾਹ ਦੇ ਦਿਨਾਂ ਵਿੱਚ ਭੁਚਾਲ ਤੋਂ ਭੱਜੇ ਸੀ। ਤਦ ਯਾਹਵੇਹ ਮੇਰਾ ਪਰਮੇਸ਼ਵਰ ਆਵੇਗਾ, ਅਤੇ ਸਾਰੇ ਪਵਿੱਤਰ ਲੋਕ ਉਸਦੇ ਨਾਲ ਹੋਣਗੇ।

6ਉਸ ਦਿਨ ਨਾ ਤਾਂ ਸੂਰਜ ਦੀ ਰੌਸ਼ਨੀ ਹੋਵੇਗੀ ਅਤੇ ਨਾ ਹੀ ਠੰਡ, ਧੁੰਦ ਦਾ ਹਨੇਰਾ।

7ਇਹ ਇੱਕ ਅਦਭੁਤ ਦਿਨ ਹੋਵੇਗਾ, ਇੱਕ ਦਿਨ ਜੋ ਸਿਰਫ ਯਾਹਵੇਹ ਲਈ ਜਾਣਿਆ ਜਾਂਦਾ ਹੈ, ਦਿਨ ਅਤੇ ਰਾਤ ਵਿੱਚ ਕੋਈ ਅੰਤਰ ਨਹੀਂ ਹੋਵੇਗਾ। ਅਤੇ ਸ਼ਾਮ ਨੂੰ ਵੀ ਰੌਸ਼ਨੀ ਹੋਵੇਗੀ।

8ਉਸ ਦਿਨ ਜਿਉਂਦਾ ਪਾਣੀ ਯੇਰੂਸ਼ਲੇਮ ਤੋਂ ਨਿੱਕਲੇਗਾ, ਇਸ ਦਾ ਅੱਧਾ ਪੂਰਬ ਵੱਲ ਮ੍ਰਿਤ ਸਾਗਰ ਵੱਲ ਅਤੇ ਅੱਧਾ ਪੱਛਮ ਵੱਲ ਮਹਾ ਸਾਗਰ ਵੱਲ, ਅਤੇ ਇਹ ਗਰਮੀਆਂ ਅਤੇ ਸਰਦੀਆਂ ਵਿੱਚ ਵਹਿ ਜਾਵੇਗਾ।

9ਸਾਰੀ ਧਰਤੀ ਉੱਤੇ ਯਾਹਵੇਹ ਹੀ ਰਾਜਾ ਹੋਵੇਗਾ। ਉਸ ਦਿਨ ਯਾਹਵੇਹ ਹੀ ਹੋਵੇਗਾ ਅਤੇ ਉਸਦਾ ਨਾਮ ਹੀ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.