4ਉਸ ਦਿਨ ਉਹ ਦੇ ਪੈਰ ਯੇਰੂਸ਼ਲੇਮ ਦੇ ਪੂਰਬ ਵੱਲ ਜ਼ੈਤੂਨ ਦੇ ਪਹਾੜ ਉੱਤੇ ਖੜੇ ਹੋਣਗੇ, ਅਤੇ ਜ਼ੈਤੂਨ ਦਾ ਪਹਾੜ ਪੂਰਬ ਤੋਂ ਪੱਛਮ ਤੱਕ ਦੋ ਹਿੱਸਿਆਂ ਵਿੱਚ ਵੰਡਿਆ ਜਾਵੇਗਾ, ਇੱਕ ਵੱਡੀ ਘਾਟੀ ਬਣ ਜਾਵੇਗੀ, ਪਹਾੜ ਦਾ ਅੱਧਾ ਉੱਤਰ ਵੱਲ ਅਤੇ ਅੱਧਾ ਦੱਖਣ ਵੱਲ ਜਾਵੇਗਾ।
5ਤੁਸੀਂ ਮੇਰੀ ਪਹਾੜੀ ਵਾਦੀ ਤੋਂ ਭੱਜ ਜਾਵੋਂਗੇ, ਕਿਉਂ ਜੋ ਉਹ ਅਜ਼ਲ ਤੱਕ ਫੈਲੇਗੀ। ਤੁਸੀਂ ਉਸੇ ਤਰ੍ਹਾਂ ਭੱਜੋਂਗੇ ਜਿਵੇਂ ਤੁਸੀਂ ਯਹੂਦਾਹ ਦੇ ਰਾਜੇ ਉਜ਼ੀਯਾਹ ਦੇ ਦਿਨਾਂ ਵਿੱਚ ਭੁਚਾਲ ਤੋਂ ਭੱਜੇ ਸੀ। ਤਦ ਯਾਹਵੇਹ ਮੇਰਾ ਪਰਮੇਸ਼ਵਰ ਆਵੇਗਾ, ਅਤੇ ਸਾਰੇ ਪਵਿੱਤਰ ਲੋਕ ਉਸਦੇ ਨਾਲ ਹੋਣਗੇ।
6ਉਸ ਦਿਨ ਨਾ ਤਾਂ ਸੂਰਜ ਦੀ ਰੌਸ਼ਨੀ ਹੋਵੇਗੀ ਅਤੇ ਨਾ ਹੀ ਠੰਡ, ਧੁੰਦ ਦਾ ਹਨੇਰਾ।
7ਇਹ ਇੱਕ ਅਦਭੁਤ ਦਿਨ ਹੋਵੇਗਾ, ਇੱਕ ਦਿਨ ਜੋ ਸਿਰਫ ਯਾਹਵੇਹ ਲਈ ਜਾਣਿਆ ਜਾਂਦਾ ਹੈ, ਦਿਨ ਅਤੇ ਰਾਤ ਵਿੱਚ ਕੋਈ ਅੰਤਰ ਨਹੀਂ ਹੋਵੇਗਾ। ਅਤੇ ਸ਼ਾਮ ਨੂੰ ਵੀ ਰੌਸ਼ਨੀ ਹੋਵੇਗੀ।
8ਉਸ ਦਿਨ ਜਿਉਂਦਾ ਪਾਣੀ ਯੇਰੂਸ਼ਲੇਮ ਤੋਂ ਨਿੱਕਲੇਗਾ, ਇਸ ਦਾ ਅੱਧਾ ਪੂਰਬ ਵੱਲ ਮ੍ਰਿਤ ਸਾਗਰ ਵੱਲ ਅਤੇ ਅੱਧਾ ਪੱਛਮ ਵੱਲ ਮਹਾ ਸਾਗਰ ਵੱਲ, ਅਤੇ ਇਹ ਗਰਮੀਆਂ ਅਤੇ ਸਰਦੀਆਂ ਵਿੱਚ ਵਹਿ ਜਾਵੇਗਾ।