ਜ਼ਕਰਯਾਹ 2

“ਉਸ ਦਿਨ ਬਹੁਤ ਸਾਰੀਆਂ ਕੌਮਾਂ ਯਾਹਵੇਹ ਨਾਲ ਜੁੜ ਜਾਣਗੀਆਂ ਅਤੇ ਉਹ ਮੇਰੇ ਲੋਕ ਬਣ ਜਾਣਗੇ। ਮੈਂ ਤੁਹਾਡੇ ਵਿਚਕਾਰ ਰਹਾਂਗਾ ਅਤੇ ਤੁਸੀਂ ਜਾਣੋਗੇ ਕਿ ਸਰਬਸ਼ਕਤੀਮਾਨ ਯਾਹਵੇਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।

Zechariah 2:11 (UKJV) And many nations shall be joined to the LORD in that day, and shall be my people: and I will dwell in the midst of you, and you shall know that the LORD of hosts has sent me unto you.

9ਮੈਂ ਉਨ੍ਹਾਂ ਦੇ ਵਿਰੁੱਧ ਆਪਣਾ ਹੱਥ ਜ਼ਰੂਰ ਚੁੱਕਾਂਗਾ ਤਾਂ ਜੋ ਉਨ੍ਹਾਂ ਦੇ ਦਾਸ ਉਨ੍ਹਾਂ ਨੂੰ ਲੁੱਟ ਲੈਣ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਸਰਬਸ਼ਕਤੀਮਾਨ ਯਾਹਵੇਹ ਨੇ ਮੈਨੂੰ ਭੇਜਿਆ ਹੈ।

10“ਹੇ ਸੀਯੋਨ ਦੀਏ ਧੀਏ, ਜੈਕਾਰਾ ਬੋਲ ਅਤੇ ਅਨੰਦ ਹੋ ਕਿਉਂ ਜੋ ਦੇਖ, ਮੈਂ ਆ ਕੇ ਤੇਰੇ ਵਿੱਚ ਵੱਸਾਂਗਾ,” ਯਾਹਵੇਹ ਦਾ ਵਾਕ ਹੈ।

11“ਉਸ ਦਿਨ ਬਹੁਤ ਸਾਰੀਆਂ ਕੌਮਾਂ ਯਾਹਵੇਹ ਨਾਲ ਜੁੜ ਜਾਣਗੀਆਂ ਅਤੇ ਉਹ ਮੇਰੇ ਲੋਕ ਬਣ ਜਾਣਗੇ। ਮੈਂ ਤੁਹਾਡੇ ਵਿਚਕਾਰ ਰਹਾਂਗਾ ਅਤੇ ਤੁਸੀਂ ਜਾਣੋਗੇ ਕਿ ਸਰਬਸ਼ਕਤੀਮਾਨ ਯਾਹਵੇਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।

12ਯਾਹਵੇਹ ਪਵਿੱਤਰ ਧਰਤੀ ਵਿੱਚ ਯਹੂਦਾਹ ਨੂੰ ਆਪਣੇ ਹਿੱਸੇ ਵਜੋਂ ਵਿਰਾਸਤ ਵਿੱਚ ਪ੍ਰਾਪਤ ਕਰੇਗਾ ਅਤੇ ਯੇਰੂਸ਼ਲੇਮ ਨੂੰ ਦੁਬਾਰਾ ਚੁਣੇਗਾ।

13ਸਾਰੀ ਮਨੁੱਖਜਾਤੀ, ਯਾਹਵੇਹ ਦੇ ਅੱਗੇ ਸਥਿਰ ਰਹੋ, ਕਿਉਂਕਿ ਉਸਨੇ ਆਪਣੇ ਆਪ ਨੂੰ ਆਪਣੇ ਪਵਿੱਤਰ ਨਿਵਾਸ ਤੋਂ ਉਠਾਇਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.