ਜ਼ਕਰਯਾਹ 2

ਮੈਂ ਉਨ੍ਹਾਂ ਦੇ ਵਿਰੁੱਧ ਆਪਣਾ ਹੱਥ ਜ਼ਰੂਰ ਚੁੱਕਾਂਗਾ ਤਾਂ ਜੋ ਉਨ੍ਹਾਂ ਦੇ ਦਾਸ ਉਨ੍ਹਾਂ ਨੂੰ ਲੁੱਟ ਲੈਣ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਸਰਬਸ਼ਕਤੀਮਾਨ ਯਾਹਵੇਹ ਨੇ ਮੈਨੂੰ ਭੇਜਿਆ ਹੈ।

Zechariah 2:9 (UKJV) For, behold, I will shake mine hand upon them, and they shall be a spoil to their servants: and all of you shall know that the LORD of hosts has sent me.

7“ਹੇ ਸੀਯੋਨ ਦੇ ਲੋਕਾਂ! ਭੱਜ ਜਾਉ, ਤੁਸੀਂ ਜੋ ਬਾਬੇਲ ਦੀ ਧੀ ਦੇ ਨਾਲ ਵੱਸਦੇ ਹੋ!”

8ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਇਹੀ ਆਖਦਾ ਹੈ: “ਉਸ ਨੇ ਆਪਣੀ ਮਹਿਮਾ ਦੀ ਖ਼ਾਤਰ ਮੈਨੂੰ ਉਨ੍ਹਾਂ ਕੌਮਾਂ ਦੇ ਵਿਰੁੱਧ ਭੇਜਿਆ ਹੈ ਜਿਨ੍ਹਾਂ ਨੇ ਤੁਹਾਨੂੰ ਲੁੱਟਿਆ ਹੈ, ਕਿਉਂ ਜੋ ਜਿਹੜਾ ਤੁਹਾਨੂੰ ਛੂਹੰਦਾ ਹੈ ਉਹ ਮੇਰੀ ਅੱਖ ਦੀ ਪੁਤਲੀ ਨੂੰ ਛੂਹੰਦਾ ਹੈ

9ਮੈਂ ਉਨ੍ਹਾਂ ਦੇ ਵਿਰੁੱਧ ਆਪਣਾ ਹੱਥ ਜ਼ਰੂਰ ਚੁੱਕਾਂਗਾ ਤਾਂ ਜੋ ਉਨ੍ਹਾਂ ਦੇ ਦਾਸ ਉਨ੍ਹਾਂ ਨੂੰ ਲੁੱਟ ਲੈਣ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਸਰਬਸ਼ਕਤੀਮਾਨ ਯਾਹਵੇਹ ਨੇ ਮੈਨੂੰ ਭੇਜਿਆ ਹੈ।

10“ਹੇ ਸੀਯੋਨ ਦੀਏ ਧੀਏ, ਜੈਕਾਰਾ ਬੋਲ ਅਤੇ ਅਨੰਦ ਹੋ ਕਿਉਂ ਜੋ ਦੇਖ, ਮੈਂ ਆ ਕੇ ਤੇਰੇ ਵਿੱਚ ਵੱਸਾਂਗਾ,” ਯਾਹਵੇਹ ਦਾ ਵਾਕ ਹੈ।

11“ਉਸ ਦਿਨ ਬਹੁਤ ਸਾਰੀਆਂ ਕੌਮਾਂ ਯਾਹਵੇਹ ਨਾਲ ਜੁੜ ਜਾਣਗੀਆਂ ਅਤੇ ਉਹ ਮੇਰੇ ਲੋਕ ਬਣ ਜਾਣਗੇ। ਮੈਂ ਤੁਹਾਡੇ ਵਿਚਕਾਰ ਰਹਾਂਗਾ ਅਤੇ ਤੁਸੀਂ ਜਾਣੋਗੇ ਕਿ ਸਰਬਸ਼ਕਤੀਮਾਨ ਯਾਹਵੇਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.