1ਫਿਰ ਮੈਂ ਉੱਪਰ ਦੇਖਿਆ, ਇੱਕ ਮਨੁੱਖ ਦੇ ਹੱਥ ਵਿੱਚ ਮਾਪਣ ਵਾਲੀ ਡੋਰੀ ਸੀ।
2ਮੈਂ ਪੁੱਛਿਆ, “ਤੂੰ ਕਿੱਥੇ ਜਾ ਰਿਹਾ ਹਾਂ?” ਉਸਨੇ ਮੈਨੂੰ ਉੱਤਰ ਦਿੱਤਾ, “ਯੇਰੂਸ਼ਲੇਮ ਨੂੰ ਮਾਪਣ ਲਈ, ਇਹ ਪਤਾ ਲਗਾਉਣ ਲਈ ਕਿ ਇਹ ਕਿੰਨਾ ਚੌੜਾ ਅਤੇ ਕਿੰਨਾ ਲੰਬਾ ਹੈ।”
3ਜਦੋਂ ਉਹ ਦੂਤ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ ਵਾਪਸ ਜਾਣ ਲੱਗਾ ਤਾਂ ਇੱਕ ਹੋਰ ਦੂਤ ਉਸ ਨੂੰ ਮਿਲਣ ਲਈ ਆਇਆ
4ਅਤੇ ਉਸ ਨੂੰ ਕਿਹਾ: “ਭੱਜ ਕੇ ਉਸ ਜੁਆਨ ਨੂੰ ਆਖ, ‘ਯੇਰੂਸ਼ਲੇਮ ਕਿਸੇ ਦਿਨ ਲੋਕਾਂ ਅਤੇ ਪਸ਼ੂਆਂ ਨਾਲ ਇੰਨਾ ਭਰਿਆ ਹੋਵੇਗਾ ਕਿ ਉੱਥੇ ਹਰ ਕਿਸੇ ਲਈ ਜਗ੍ਹਾ ਨਹੀਂ ਹੋਵੇਗੀ! ਅਤੇ ਸ਼ਹਿਰ ਬਿਨਾਂ ਕੰਧਾਂ ਦੇ ਹੋਵੇਗਾ।
5ਅਤੇ ਮੈਂ ਖੁਦ ਇਸ ਦੇ ਦੁਆਲੇ ਅੱਗ ਦੀ ਕੰਧ ਹੋਵਾਂਗਾ, ਅਤੇ ਮੈਂ ਇਸ ਦੇ ਅੰਦਰ ਉਸਦੀ ਮਹਿਮਾ ਹੋਵਾਂਗਾ, ਯਾਹਵੇਹ ਦਾ ਵਾਕ ਹੈ।’ ”