3ਜਦੋਂ ਉਹ ਦੂਤ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ ਵਾਪਸ ਜਾਣ ਲੱਗਾ ਤਾਂ ਇੱਕ ਹੋਰ ਦੂਤ ਉਸ ਨੂੰ ਮਿਲਣ ਲਈ ਆਇਆ
4ਅਤੇ ਉਸ ਨੂੰ ਕਿਹਾ: “ਭੱਜ ਕੇ ਉਸ ਜੁਆਨ ਨੂੰ ਆਖ, ‘ਯੇਰੂਸ਼ਲੇਮ ਕਿਸੇ ਦਿਨ ਲੋਕਾਂ ਅਤੇ ਪਸ਼ੂਆਂ ਨਾਲ ਇੰਨਾ ਭਰਿਆ ਹੋਵੇਗਾ ਕਿ ਉੱਥੇ ਹਰ ਕਿਸੇ ਲਈ ਜਗ੍ਹਾ ਨਹੀਂ ਹੋਵੇਗੀ! ਅਤੇ ਸ਼ਹਿਰ ਬਿਨਾਂ ਕੰਧਾਂ ਦੇ ਹੋਵੇਗਾ।
5ਅਤੇ ਮੈਂ ਖੁਦ ਇਸ ਦੇ ਦੁਆਲੇ ਅੱਗ ਦੀ ਕੰਧ ਹੋਵਾਂਗਾ, ਅਤੇ ਮੈਂ ਇਸ ਦੇ ਅੰਦਰ ਉਸਦੀ ਮਹਿਮਾ ਹੋਵਾਂਗਾ, ਯਾਹਵੇਹ ਦਾ ਵਾਕ ਹੈ।’ ”
6ਯਾਹਵੇਹ ਦਾ ਵਾਕ ਹੈ, “ਆਓ! ਆਓ! ਉੱਤਰ ਦੀ ਧਰਤੀ ਤੋਂ ਭੱਜ ਜਾਓ,” ਯਾਹਵੇਹ ਦਾ ਵਾਕ ਹੈ, “ਕਿਉਂਕਿ ਮੈਂ ਤੁਹਾਨੂੰ ਅਕਾਸ਼ ਦੀਆਂ ਚਾਰ ਹਵਾਵਾਂ ਵਿੱਚ ਖਿੰਡਾ ਦਿੱਤਾ ਹੈ।”
7“ਹੇ ਸੀਯੋਨ ਦੇ ਲੋਕਾਂ! ਭੱਜ ਜਾਉ, ਤੁਸੀਂ ਜੋ ਬਾਬੇਲ ਦੀ ਧੀ ਦੇ ਨਾਲ ਵੱਸਦੇ ਹੋ!”