ਜ਼ਕਰਯਾਹ 2

ਯਾਹਵੇਹ ਦਾ ਵਾਕ ਹੈ, “ਆਓ! ਆਓ! ਉੱਤਰ ਦੀ ਧਰਤੀ ਤੋਂ ਭੱਜ ਜਾਓ,” ਯਾਹਵੇਹ ਦਾ ਵਾਕ ਹੈ, “ਕਿਉਂਕਿ ਮੈਂ ਤੁਹਾਨੂੰ ਅਕਾਸ਼ ਦੀਆਂ ਚਾਰ ਹਵਾਵਾਂ ਵਿੱਚ ਖਿੰਡਾ ਦਿੱਤਾ ਹੈ।”

Zechariah 2:6 (UKJV) Ho, ho, come forth, and flee from the land of the north, says the LORD: for I have spread you abroad as the four winds of the heaven, says the LORD.

4ਅਤੇ ਉਸ ਨੂੰ ਕਿਹਾ: “ਭੱਜ ਕੇ ਉਸ ਜੁਆਨ ਨੂੰ ਆਖ, ‘ਯੇਰੂਸ਼ਲੇਮ ਕਿਸੇ ਦਿਨ ਲੋਕਾਂ ਅਤੇ ਪਸ਼ੂਆਂ ਨਾਲ ਇੰਨਾ ਭਰਿਆ ਹੋਵੇਗਾ ਕਿ ਉੱਥੇ ਹਰ ਕਿਸੇ ਲਈ ਜਗ੍ਹਾ ਨਹੀਂ ਹੋਵੇਗੀ! ਅਤੇ ਸ਼ਹਿਰ ਬਿਨਾਂ ਕੰਧਾਂ ਦੇ ਹੋਵੇਗਾ।

5ਅਤੇ ਮੈਂ ਖੁਦ ਇਸ ਦੇ ਦੁਆਲੇ ਅੱਗ ਦੀ ਕੰਧ ਹੋਵਾਂਗਾ, ਅਤੇ ਮੈਂ ਇਸ ਦੇ ਅੰਦਰ ਉਸਦੀ ਮਹਿਮਾ ਹੋਵਾਂਗਾ, ਯਾਹਵੇਹ ਦਾ ਵਾਕ ਹੈ।’ ”

6ਯਾਹਵੇਹ ਦਾ ਵਾਕ ਹੈ, “ਆਓ! ਆਓ! ਉੱਤਰ ਦੀ ਧਰਤੀ ਤੋਂ ਭੱਜ ਜਾਓ,” ਯਾਹਵੇਹ ਦਾ ਵਾਕ ਹੈ, “ਕਿਉਂਕਿ ਮੈਂ ਤੁਹਾਨੂੰ ਅਕਾਸ਼ ਦੀਆਂ ਚਾਰ ਹਵਾਵਾਂ ਵਿੱਚ ਖਿੰਡਾ ਦਿੱਤਾ ਹੈ।”

7“ਹੇ ਸੀਯੋਨ ਦੇ ਲੋਕਾਂ! ਭੱਜ ਜਾਉ, ਤੁਸੀਂ ਜੋ ਬਾਬੇਲ ਦੀ ਧੀ ਦੇ ਨਾਲ ਵੱਸਦੇ ਹੋ!”

8ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਇਹੀ ਆਖਦਾ ਹੈ: “ਉਸ ਨੇ ਆਪਣੀ ਮਹਿਮਾ ਦੀ ਖ਼ਾਤਰ ਮੈਨੂੰ ਉਨ੍ਹਾਂ ਕੌਮਾਂ ਦੇ ਵਿਰੁੱਧ ਭੇਜਿਆ ਹੈ ਜਿਨ੍ਹਾਂ ਨੇ ਤੁਹਾਨੂੰ ਲੁੱਟਿਆ ਹੈ, ਕਿਉਂ ਜੋ ਜਿਹੜਾ ਤੁਹਾਨੂੰ ਛੂਹੰਦਾ ਹੈ ਉਹ ਮੇਰੀ ਅੱਖ ਦੀ ਪੁਤਲੀ ਨੂੰ ਛੂਹੰਦਾ ਹੈ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.