ਜ਼ਕਰਯਾਹ 4

ਉਸਨੇ ਮੈਨੂੰ ਪੁੱਛਿਆ, “ਤੂੰ ਕੀ ਦੇਖਦਾ ਹੈ?” ਮੈਂ ਉੱਤਰ ਦਿੱਤਾ, “ਮੈਨੂੰ ਇੱਕ ਮਜ਼ਬੂਤ ਸੋਨੇ ਦਾ ਸ਼ਮਾਦਾਨ ਦਿਖਾਈ ਦਿੰਦਾ ਹੈ ਜਿਸ ਦੇ ਉੱਪਰ ਇੱਕ ਕਟੋਰਾ ਹੈ ਅਤੇ ਉਸ ਉੱਤੇ ਸੱਤ ਦੀਵੇ ਹਨ ਅਤੇ ਦੀਵਿਆਂ ਦੀ ਸੱਤ ਨਾਲੀਆਂ ਹਨ।

Zechariah 4:2 (UKJV) And said unto me, What see you? And I said, I have looked, and behold a candlestick all of gold, with a bowl upon the top of it, and his seven lamps thereon, and seven pipes to the seven lamps, which are upon the top thereof:

1ਉਹ ਦੂਤ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਫੇਰ ਮੁੜਿਆ ਅਤੇ ਉਹ ਨੇ ਮੈਨੂੰ ਉਸ ਮਨੁੱਖ ਵਾਂਗੂੰ ਜਗਾਇਆ ਜਿਹੜਾ ਆਪਣੀ ਨੀਂਦ ਤੋਂ ਜਾਗਦਾ ਹੈ।

2ਉਸਨੇ ਮੈਨੂੰ ਪੁੱਛਿਆ, “ਤੂੰ ਕੀ ਦੇਖਦਾ ਹੈ?” ਮੈਂ ਉੱਤਰ ਦਿੱਤਾ, “ਮੈਨੂੰ ਇੱਕ ਮਜ਼ਬੂਤ ਸੋਨੇ ਦਾ ਸ਼ਮਾਦਾਨ ਦਿਖਾਈ ਦਿੰਦਾ ਹੈ ਜਿਸ ਦੇ ਉੱਪਰ ਇੱਕ ਕਟੋਰਾ ਹੈ ਅਤੇ ਉਸ ਉੱਤੇ ਸੱਤ ਦੀਵੇ ਹਨ ਅਤੇ ਦੀਵਿਆਂ ਦੀ ਸੱਤ ਨਾਲੀਆਂ ਹਨ।

3ਨਾਲੇ ਇਸ ਦੇ ਕੋਲ ਜ਼ੈਤੂਨ ਦੇ ਦੋ ਰੁੱਖ ਹਨ, ਇੱਕ ਕਟੋਰੇ ਦੇ ਸੱਜੇ ਪਾਸੇ ਅਤੇ ਦੂਜਾ ਇਸਦੇ ਖੱਬੇ ਪਾਸੇ।”

4ਮੈਂ ਉਸ ਦੂਤ ਨੂੰ ਪੁੱਛਿਆ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ, “ਮੇਰੇ ਸ਼੍ਰੀਮਾਨ ਜੀ, ਇਹ ਕੀ ਹਨ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.