1ਉਹ ਦੂਤ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਫੇਰ ਮੁੜਿਆ ਅਤੇ ਉਹ ਨੇ ਮੈਨੂੰ ਉਸ ਮਨੁੱਖ ਵਾਂਗੂੰ ਜਗਾਇਆ ਜਿਹੜਾ ਆਪਣੀ ਨੀਂਦ ਤੋਂ ਜਾਗਦਾ ਹੈ।
2ਉਸਨੇ ਮੈਨੂੰ ਪੁੱਛਿਆ, “ਤੂੰ ਕੀ ਦੇਖਦਾ ਹੈ?” ਮੈਂ ਉੱਤਰ ਦਿੱਤਾ, “ਮੈਨੂੰ ਇੱਕ ਮਜ਼ਬੂਤ ਸੋਨੇ ਦਾ ਸ਼ਮਾਦਾਨ ਦਿਖਾਈ ਦਿੰਦਾ ਹੈ ਜਿਸ ਦੇ ਉੱਪਰ ਇੱਕ ਕਟੋਰਾ ਹੈ ਅਤੇ ਉਸ ਉੱਤੇ ਸੱਤ ਦੀਵੇ ਹਨ ਅਤੇ ਦੀਵਿਆਂ ਦੀ ਸੱਤ ਨਾਲੀਆਂ ਹਨ।
3ਨਾਲੇ ਇਸ ਦੇ ਕੋਲ ਜ਼ੈਤੂਨ ਦੇ ਦੋ ਰੁੱਖ ਹਨ, ਇੱਕ ਕਟੋਰੇ ਦੇ ਸੱਜੇ ਪਾਸੇ ਅਤੇ ਦੂਜਾ ਇਸਦੇ ਖੱਬੇ ਪਾਸੇ।”