8“ ‘ਹੇ ਪ੍ਰਧਾਨ ਜਾਜਕ ਯਹੋਸ਼ੁਆ, ਸੁਣ, ਤੂੰ ਅਤੇ ਤੇਰੇ ਸਾਥੀ ਜਿਹੜੇ ਸਾਹਮਣੇ ਬੈਠੇ ਹੋਏ ਹਨ, ਜੋ ਆਉਣ ਵਾਲੀਆਂ ਚੀਜ਼ਾਂ ਦੇ ਪ੍ਰਤੀਕ ਹਨ: ਮੈਂ ਆਪਣੇ ਸੇਵਕ, ਟਾਹਣੀਆਂ ਨੂੰ ਲਿਆਉਣ ਜਾ ਰਿਹਾ ਹਾਂ।
9ਵੇਖੋ, ਉਹ ਪੱਥਰ ਜੋ ਮੈਂ ਯਹੋਸ਼ੁਆ ਦੇ ਸਾਹਮਣੇ ਰੱਖਿਆ ਹੈ! ਉਸ ਇੱਕ ਪੱਥਰ ਉੱਤੇ ਸੱਤ ਅੱਖਾਂ ਹਨ, ਅਤੇ ਮੈਂ ਇਸ ਉੱਤੇ ਇੱਕ ਸ਼ਿਲਾਲੇਖ ਉੱਕਰ ਦਿਆਂਗਾ,’ ਸਰਵਸ਼ਕਤੀਮਾਨ ਯਾਹਵੇਹ ਆਖਦਾ ਹੈ, ‘ਅਤੇ ਮੈਂ ਇੱਕ ਦਿਨ ਵਿੱਚ ਇਸ ਧਰਤੀ ਦੇ ਪਾਪ ਨੂੰ ਦੂਰ ਕਰ ਦਿਆਂਗਾ।
10“ ‘ਉਸ ਦਿਨ ਤੁਹਾਡੇ ਵਿੱਚੋਂ ਹਰ ਕੋਈ ਆਪਣੇ ਗੁਆਂਢੀ ਨੂੰ ਆਪਣੀ ਅੰਗੂਰੀ ਵੇਲ ਅਤੇ ਹੰਜੀਰ ਦੇ ਰੁੱਖ ਹੇਠਾਂ ਬੈਠਣ ਲਈ ਬੁਲਾਵੇਗਾ,’ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।”