ਜ਼ਕਰਯਾਹ 3

“ ‘ਹੇ ਪ੍ਰਧਾਨ ਜਾਜਕ ਯਹੋਸ਼ੁਆ, ਸੁਣ, ਤੂੰ ਅਤੇ ਤੇਰੇ ਸਾਥੀ ਜਿਹੜੇ ਸਾਹਮਣੇ ਬੈਠੇ ਹੋਏ ਹਨ, ਜੋ ਆਉਣ ਵਾਲੀਆਂ ਚੀਜ਼ਾਂ ਦੇ ਪ੍ਰਤੀਕ ਹਨ: ਮੈਂ ਆਪਣੇ ਸੇਵਕ, ਟਾਹਣੀਆਂ ਨੂੰ ਲਿਆਉਣ ਜਾ ਰਿਹਾ ਹਾਂ।

Zechariah 3:8 (UKJV) Hear now, O Joshua the high priest, you, and your fellows that sit before you: for they are men wondered at: for, behold, I will bring forth my servant the BRANCH.

6ਯਾਹਵੇਹ ਦੇ ਦੂਤ ਨੇ ਯਹੋਸ਼ੁਆ ਨੂੰ ਇਹ ਹੁਕਮ ਦਿੱਤਾ:

7“ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਕਿ ਜੇ ਤੂੰ ਮੇਰਿਆ ਮਾਰਗਾਂ ਵਿੱਚ ਚੱਲੇਂਗਾ, ਜੇ ਤੂੰ ਮੇਰੇ ਹੁਕਮਾਂ ਦੀ ਪਾਲਨਾ ਕਰੇਂਗਾ, ਤਾਂ ਤੂੰ ਮੇਰੇ ਭਵਨ ਉੱਤੇ ਹਕੂਮਤ ਕਰੇਂਗਾ, ਮੇਰੇ ਵਿਹੜਿਆਂ ਦੀ ਰਾਖੀ ਕਰੇਂਗਾ ਅਤੇ ਮੈਂ ਤੈਨੂੰ ਜਿਹੜੇ ਖੜੇ ਹਨ ਉਹਨਾਂ ਵਿੱਚ ਆਉਣ ਜਾਣ ਦਾ ਹੱਕ ਦਿਆਂਗਾ।

8“ ‘ਹੇ ਪ੍ਰਧਾਨ ਜਾਜਕ ਯਹੋਸ਼ੁਆ, ਸੁਣ, ਤੂੰ ਅਤੇ ਤੇਰੇ ਸਾਥੀ ਜਿਹੜੇ ਸਾਹਮਣੇ ਬੈਠੇ ਹੋਏ ਹਨ, ਜੋ ਆਉਣ ਵਾਲੀਆਂ ਚੀਜ਼ਾਂ ਦੇ ਪ੍ਰਤੀਕ ਹਨ: ਮੈਂ ਆਪਣੇ ਸੇਵਕ, ਟਾਹਣੀਆਂ ਨੂੰ ਲਿਆਉਣ ਜਾ ਰਿਹਾ ਹਾਂ।

9ਵੇਖੋ, ਉਹ ਪੱਥਰ ਜੋ ਮੈਂ ਯਹੋਸ਼ੁਆ ਦੇ ਸਾਹਮਣੇ ਰੱਖਿਆ ਹੈ! ਉਸ ਇੱਕ ਪੱਥਰ ਉੱਤੇ ਸੱਤ ਅੱਖਾਂ ਹਨ, ਅਤੇ ਮੈਂ ਇਸ ਉੱਤੇ ਇੱਕ ਸ਼ਿਲਾਲੇਖ ਉੱਕਰ ਦਿਆਂਗਾ,’ ਸਰਵਸ਼ਕਤੀਮਾਨ ਯਾਹਵੇਹ ਆਖਦਾ ਹੈ, ‘ਅਤੇ ਮੈਂ ਇੱਕ ਦਿਨ ਵਿੱਚ ਇਸ ਧਰਤੀ ਦੇ ਪਾਪ ਨੂੰ ਦੂਰ ਕਰ ਦਿਆਂਗਾ।

10“ ‘ਉਸ ਦਿਨ ਤੁਹਾਡੇ ਵਿੱਚੋਂ ਹਰ ਕੋਈ ਆਪਣੇ ਗੁਆਂਢੀ ਨੂੰ ਆਪਣੀ ਅੰਗੂਰੀ ਵੇਲ ਅਤੇ ਹੰਜੀਰ ਦੇ ਰੁੱਖ ਹੇਠਾਂ ਬੈਠਣ ਲਈ ਬੁਲਾਵੇਗਾ,’ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.