ਜ਼ਕਰਯਾਹ 3

ਵੇਖੋ, ਉਹ ਪੱਥਰ ਜੋ ਮੈਂ ਯਹੋਸ਼ੁਆ ਦੇ ਸਾਹਮਣੇ ਰੱਖਿਆ ਹੈ! ਉਸ ਇੱਕ ਪੱਥਰ ਉੱਤੇ ਸੱਤ ਅੱਖਾਂ ਹਨ, ਅਤੇ ਮੈਂ ਇਸ ਉੱਤੇ ਇੱਕ ਸ਼ਿਲਾਲੇਖ ਉੱਕਰ ਦਿਆਂਗਾ,’ ਸਰਵਸ਼ਕਤੀਮਾਨ ਯਾਹਵੇਹ ਆਖਦਾ ਹੈ, ‘ਅਤੇ ਮੈਂ ਇੱਕ ਦਿਨ ਵਿੱਚ ਇਸ ਧਰਤੀ ਦੇ ਪਾਪ ਨੂੰ ਦੂਰ ਕਰ ਦਿਆਂਗਾ।

Zechariah 3:9 (UKJV) For behold the stone that I have laid before Joshua; upon one stone shall be seven eyes: behold, I will engrave the graving thereof, says the LORD of hosts, and I will remove the iniquity of that land in one day.

7“ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ‘ਕਿ ਜੇ ਤੂੰ ਮੇਰਿਆ ਮਾਰਗਾਂ ਵਿੱਚ ਚੱਲੇਂਗਾ, ਜੇ ਤੂੰ ਮੇਰੇ ਹੁਕਮਾਂ ਦੀ ਪਾਲਨਾ ਕਰੇਂਗਾ, ਤਾਂ ਤੂੰ ਮੇਰੇ ਭਵਨ ਉੱਤੇ ਹਕੂਮਤ ਕਰੇਂਗਾ, ਮੇਰੇ ਵਿਹੜਿਆਂ ਦੀ ਰਾਖੀ ਕਰੇਂਗਾ ਅਤੇ ਮੈਂ ਤੈਨੂੰ ਜਿਹੜੇ ਖੜੇ ਹਨ ਉਹਨਾਂ ਵਿੱਚ ਆਉਣ ਜਾਣ ਦਾ ਹੱਕ ਦਿਆਂਗਾ।

8“ ‘ਹੇ ਪ੍ਰਧਾਨ ਜਾਜਕ ਯਹੋਸ਼ੁਆ, ਸੁਣ, ਤੂੰ ਅਤੇ ਤੇਰੇ ਸਾਥੀ ਜਿਹੜੇ ਸਾਹਮਣੇ ਬੈਠੇ ਹੋਏ ਹਨ, ਜੋ ਆਉਣ ਵਾਲੀਆਂ ਚੀਜ਼ਾਂ ਦੇ ਪ੍ਰਤੀਕ ਹਨ: ਮੈਂ ਆਪਣੇ ਸੇਵਕ, ਟਾਹਣੀਆਂ ਨੂੰ ਲਿਆਉਣ ਜਾ ਰਿਹਾ ਹਾਂ।

9ਵੇਖੋ, ਉਹ ਪੱਥਰ ਜੋ ਮੈਂ ਯਹੋਸ਼ੁਆ ਦੇ ਸਾਹਮਣੇ ਰੱਖਿਆ ਹੈ! ਉਸ ਇੱਕ ਪੱਥਰ ਉੱਤੇ ਸੱਤ ਅੱਖਾਂ ਹਨ, ਅਤੇ ਮੈਂ ਇਸ ਉੱਤੇ ਇੱਕ ਸ਼ਿਲਾਲੇਖ ਉੱਕਰ ਦਿਆਂਗਾ,’ ਸਰਵਸ਼ਕਤੀਮਾਨ ਯਾਹਵੇਹ ਆਖਦਾ ਹੈ, ‘ਅਤੇ ਮੈਂ ਇੱਕ ਦਿਨ ਵਿੱਚ ਇਸ ਧਰਤੀ ਦੇ ਪਾਪ ਨੂੰ ਦੂਰ ਕਰ ਦਿਆਂਗਾ।

10“ ‘ਉਸ ਦਿਨ ਤੁਹਾਡੇ ਵਿੱਚੋਂ ਹਰ ਕੋਈ ਆਪਣੇ ਗੁਆਂਢੀ ਨੂੰ ਆਪਣੀ ਅੰਗੂਰੀ ਵੇਲ ਅਤੇ ਹੰਜੀਰ ਦੇ ਰੁੱਖ ਹੇਠਾਂ ਬੈਠਣ ਲਈ ਬੁਲਾਵੇਗਾ,’ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.