2ਉਸਨੇ ਮੈਨੂੰ ਪੁੱਛਿਆ, “ਤੂੰ ਕੀ ਦੇਖਦਾ ਹੈ?” ਮੈਂ ਉੱਤਰ ਦਿੱਤਾ, “ਮੈਂ ਇੱਕ ਉੱਡਦੀ ਹੋਈ ਲਪੇਟਵੀਂ ਪੱਤ੍ਰੀ ਦੇਖਦਾ ਹਾਂ, ਜਿਸ ਦੀ ਲੰਬਾਈ ਵੀਹ ਹੱਥ ਅਤੇ ਚੌੜਾਈ ਦਸ ਹੱਥ ਹੈ।”
3ਅਤੇ ਉਸਨੇ ਮੈਨੂੰ ਕਿਹਾ, “ਇਹ ਉਹ ਸਰਾਪ ਹੈ ਜੋ ਪੂਰੇ ਦੇਸ਼ ਉੱਤੇ ਪਵੇਗਾ; ਕਿਉਂਕਿ ਇਸ ਪੱਤ੍ਰੀ ਦੇ ਇੱਕ ਪਾਸੇ ਜੋ ਲਿਖਿਆ ਹੈ, ਉਸ ਅਨੁਸਾਰ ਹਰ ਚੋਰ ਨੂੰ ਕੱਢ ਦਿੱਤਾ ਜਾਵੇਗਾ, ਅਤੇ ਇਸ ਪੱਤ੍ਰੀ ਦੇ ਦੂਜੇ ਪਾਸੇ ਲਿਖਿਆ ਹੋਇਆ ਹੈ, ਹਰੇਕ ਝੂਠੀ ਸਹੁੰ ਖਾਣ ਵਾਲੇ ਨੂੰ ਵੀ ਕੱਢ ਦਿੱਤਾ ਜਾਵੇਗਾ।
4ਸਰਵਸ਼ਕਤੀਮਾਨ ਯਾਹਵੇਹ ਆਖਦਾ ਹੈ, ‘ਮੈਂ ਉਸ ਨੂੰ ਬਾਹਰ ਲਿਆਵਾਂਗਾ। ਉਹ ਚੋਰ ਦੇ ਘਰ ਵਿੱਚ ਅਤੇ ਮੇਰੇ ਨਾਮ ਦੀ ਝੂਠੀ ਸਹੁੰ ਖਾਣ ਵਾਲੇ ਦੇ ਘਰ ਵਿੱਚ ਵੜੇਗਾ, ਉਹ ਉਸ ਦੇ ਘਰ ਦੇ ਅੰਦਰ ਟਿਕੇਗਾ ਅਤੇ ਉਸ ਨੂੰ ਲੱਕੜੀ ਅਤੇ ਪੱਥਰ ਸਮੇਤ ਨਾਸ ਕਰੇਗਾ।’ ”
5ਤਦ ਉਹ ਦੂਤ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ ਅੱਗੇ ਆਇਆ ਅਤੇ ਮੈਨੂੰ ਕਿਹਾ, “ਉੱਪਰ ਵੇਖ ਅਤੇ ਕੀ ਦਿਖਾਈ ਦਿੰਦਾ ਹੈ।”
6ਮੈਂ ਪੁੱਛਿਆ, “ਇਹ ਕੀ ਹੈ?” ਉਸਨੇ ਜਵਾਬ ਦਿੱਤਾ, “ਇਹ ਇੱਕ ਟੋਕਰੇ ਹੈ।” ਅਤੇ ਉਸਨੇ ਅੱਗੇ ਕਿਹਾ, “ਇਹ ਸਾਰੇ ਦੇਸ਼ ਵਿੱਚ ਲੋਕਾਂ ਦੀ ਬਦੀ ਹੈ।”