ਜ਼ਕਰਯਾਹ 5

ਮੈਂ ਪੁੱਛਿਆ, “ਇਹ ਕੀ ਹੈ?” ਉਸਨੇ ਜਵਾਬ ਦਿੱਤਾ, “ਇਹ ਇੱਕ ਟੋਕਰੇ ਹੈ।” ਅਤੇ ਉਸਨੇ ਅੱਗੇ ਕਿਹਾ, “ਇਹ ਸਾਰੇ ਦੇਸ਼ ਵਿੱਚ ਲੋਕਾਂ ਦੀ ਬਦੀ ਹੈ।”

Zechariah 5:6 (UKJV) And I said, What is it? And he said, This is an ephah that goes forth. He said moreover, This is their resemblance through all the earth.

4ਸਰਵਸ਼ਕਤੀਮਾਨ ਯਾਹਵੇਹ ਆਖਦਾ ਹੈ, ‘ਮੈਂ ਉਸ ਨੂੰ ਬਾਹਰ ਲਿਆਵਾਂਗਾ। ਉਹ ਚੋਰ ਦੇ ਘਰ ਵਿੱਚ ਅਤੇ ਮੇਰੇ ਨਾਮ ਦੀ ਝੂਠੀ ਸਹੁੰ ਖਾਣ ਵਾਲੇ ਦੇ ਘਰ ਵਿੱਚ ਵੜੇਗਾ, ਉਹ ਉਸ ਦੇ ਘਰ ਦੇ ਅੰਦਰ ਟਿਕੇਗਾ ਅਤੇ ਉਸ ਨੂੰ ਲੱਕੜੀ ਅਤੇ ਪੱਥਰ ਸਮੇਤ ਨਾਸ ਕਰੇਗਾ।’ ”

5ਤਦ ਉਹ ਦੂਤ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ ਅੱਗੇ ਆਇਆ ਅਤੇ ਮੈਨੂੰ ਕਿਹਾ, “ਉੱਪਰ ਵੇਖ ਅਤੇ ਕੀ ਦਿਖਾਈ ਦਿੰਦਾ ਹੈ।”

6ਮੈਂ ਪੁੱਛਿਆ, “ਇਹ ਕੀ ਹੈ?” ਉਸਨੇ ਜਵਾਬ ਦਿੱਤਾ, “ਇਹ ਇੱਕ ਟੋਕਰੇ ਹੈ।” ਅਤੇ ਉਸਨੇ ਅੱਗੇ ਕਿਹਾ, “ਇਹ ਸਾਰੇ ਦੇਸ਼ ਵਿੱਚ ਲੋਕਾਂ ਦੀ ਬਦੀ ਹੈ।”

7ਤਾਂ ਵੇਖੋ, ਸਿੱਕੇ ਦਾ ਇੱਕ ਢੱਕਣ ਉੱਪਰ ਚੁੱਕਿਆ ਗਿਆ ਅਤੇ ਇੱਕ ਔਰਤ ਟੋਕਰੇ ਦੇ ਵਿੱਚ ਬੈਠੀ ਹੋਈ ਸੀ!

8ਉਸ ਕਿਹਾ ਕਿ ਇਹ ਬੁਰਿਆਈ ਹੈ। ਉਸ ਨੇ ਔਰਤ ਨੂੰ ਏਫਾਹ ਵਿੱਚ ਧੱਕ ਦਿੱਤਾ ਅਤੇ ਉਸ ਸਿੱਕੇ ਦੇ ਢੱਕਣ ਨੂੰ ਏਫਾਹ ਦੇ ਮੂੰਹ ਉੱਤੇ ਸੁੱਟ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.