8ਅਤੇ ਯਾਹਵੇਹ ਦਾ ਵਚਨ ਜ਼ਕਰਯਾਹ ਨੂੰ ਦੁਬਾਰਾ ਆਇਆ:
9“ਇਹ ਉਹ ਹੈ ਜੋ ਯਾਹਵੇਹ ਨੇ ਕਿਹਾ: ‘ਸੱਚਾ ਨਿਆਂ ਦਾ ਪ੍ਰਬੰਧ ਕਰੋ; ਇੱਕ-ਦੂਜੇ ਪ੍ਰਤੀ ਦਇਆ ਅਤੇ ਹਮਦਰਦੀ ਦਿਖਾਓ।
10ਵਿਧਵਾ ਜਾਂ ਯਤੀਮ, ਪਰਦੇਸੀ ਜਾਂ ਗਰੀਬ ਉੱਤੇ ਜ਼ੁਲਮ ਨਾ ਕਰੋ। ਇੱਕ-ਦੂਜੇ ਦੇ ਵਿਰੁੱਧ ਬੁਰਾਈ ਦੀ ਸਾਜ਼ਿਸ਼ ਨਾ ਕਰੋ।’
11“ਪਰ ਉਹਨਾਂ ਨੇ ਧਿਆਨ ਦੇਣ ਤੋਂ ਇਨਕਾਰ ਕਰ ਦਿੱਤਾ; ਉਹਨਾਂ ਨੇ ਆਪਣੀਆਂ ਪਿੱਠਾਂ ਮੋੜ ਲਈਆਂ ਅਤੇ ਉਹਨਾਂ ਨੇ ਆਪਣੇ ਕੰਨ ਬੰਦ ਕਰ ਲਏ ਕਿ ਨਾ ਸੁਣਨ।
12ਉਹਨਾਂ ਨੇ ਆਪਣੇ ਦਿਲਾਂ ਨੂੰ ਅਲਮਾਸ ਪੱਥਰ ਵਾਂਗ ਕਠੋਰ ਬਣਾ ਲਿਆ ਤਾਂ ਕਿ ਬਿਵਸਥਾ ਨੂੰ ਅਤੇ ਉਹਨਾਂ ਗੱਲਾਂ ਨੂੰ ਨਾ ਸੁਣਨ ਜਿਹੜੀਆਂ ਸਰਵਸ਼ਕਤੀਮਾਨ ਯਾਹਵੇਹ ਨੇ ਆਪਣੇ ਆਤਮਾ ਦੇ ਰਾਹੀਂ ਨਬੀਆਂ ਦੇ ਹੱਥੀਂ ਭੇਜੀਆਂ ਸਨ। ਇਸ ਲਈ ਸਰਬਸ਼ਕਤੀਮਾਨ ਯਾਹਵੇਹ ਬਹੁਤ ਗੁੱਸੇ ਸੀ।