ਜ਼ਕਰਯਾਹ 7

“ਪਰ ਉਹਨਾਂ ਨੇ ਧਿਆਨ ਦੇਣ ਤੋਂ ਇਨਕਾਰ ਕਰ ਦਿੱਤਾ; ਉਹਨਾਂ ਨੇ ਆਪਣੀਆਂ ਪਿੱਠਾਂ ਮੋੜ ਲਈਆਂ ਅਤੇ ਉਹਨਾਂ ਨੇ ਆਪਣੇ ਕੰਨ ਬੰਦ ਕਰ ਲਏ ਕਿ ਨਾ ਸੁਣਨ।

Zechariah 7:11 (UKJV) But they refused to hearken, and pulled away the shoulder, and stopped their ears, that they should not hear.

9“ਇਹ ਉਹ ਹੈ ਜੋ ਯਾਹਵੇਹ ਨੇ ਕਿਹਾ: ‘ਸੱਚਾ ਨਿਆਂ ਦਾ ਪ੍ਰਬੰਧ ਕਰੋ; ਇੱਕ-ਦੂਜੇ ਪ੍ਰਤੀ ਦਇਆ ਅਤੇ ਹਮਦਰਦੀ ਦਿਖਾਓ।

10ਵਿਧਵਾ ਜਾਂ ਯਤੀਮ, ਪਰਦੇਸੀ ਜਾਂ ਗਰੀਬ ਉੱਤੇ ਜ਼ੁਲਮ ਨਾ ਕਰੋ। ਇੱਕ-ਦੂਜੇ ਦੇ ਵਿਰੁੱਧ ਬੁਰਾਈ ਦੀ ਸਾਜ਼ਿਸ਼ ਨਾ ਕਰੋ।’

11“ਪਰ ਉਹਨਾਂ ਨੇ ਧਿਆਨ ਦੇਣ ਤੋਂ ਇਨਕਾਰ ਕਰ ਦਿੱਤਾ; ਉਹਨਾਂ ਨੇ ਆਪਣੀਆਂ ਪਿੱਠਾਂ ਮੋੜ ਲਈਆਂ ਅਤੇ ਉਹਨਾਂ ਨੇ ਆਪਣੇ ਕੰਨ ਬੰਦ ਕਰ ਲਏ ਕਿ ਨਾ ਸੁਣਨ।

12ਉਹਨਾਂ ਨੇ ਆਪਣੇ ਦਿਲਾਂ ਨੂੰ ਅਲਮਾਸ ਪੱਥਰ ਵਾਂਗ ਕਠੋਰ ਬਣਾ ਲਿਆ ਤਾਂ ਕਿ ਬਿਵਸਥਾ ਨੂੰ ਅਤੇ ਉਹਨਾਂ ਗੱਲਾਂ ਨੂੰ ਨਾ ਸੁਣਨ ਜਿਹੜੀਆਂ ਸਰਵਸ਼ਕਤੀਮਾਨ ਯਾਹਵੇਹ ਨੇ ਆਪਣੇ ਆਤਮਾ ਦੇ ਰਾਹੀਂ ਨਬੀਆਂ ਦੇ ਹੱਥੀਂ ਭੇਜੀਆਂ ਸਨ। ਇਸ ਲਈ ਸਰਬਸ਼ਕਤੀਮਾਨ ਯਾਹਵੇਹ ਬਹੁਤ ਗੁੱਸੇ ਸੀ।

13“ ‘ਜਦੋਂ ਮੈਂ ਬੁਲਾਇਆ, ਤਾਂ ਉਹਨਾਂ ਨੇ ਨਹੀਂ ਸੁਣਿਆ; ਇਸ ਲਈ ਜਦੋਂ ਉਹਨਾਂ ਨੇ ਪੁਕਾਰਿਆ, ਮੈਂ ਨਹੀਂ ਸੁਣਾਂਗਾ,’ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.