ਜ਼ਕਰਯਾਹ 7

“ਦੇਸ਼ ਦੇ ਸਾਰੇ ਲੋਕਾਂ ਅਤੇ ਜਾਜਕਾਂ ਨੂੰ ਪੁੱਛੋ, ‘ਜਦੋਂ ਤੁਸੀਂ ਪਿਛਲੇ ਸੱਤਰ ਸਾਲਾਂ ਤੋਂ ਪੰਜਵੇਂ ਅਤੇ ਸੱਤਵੇਂ ਮਹੀਨਿਆਂ ਵਿੱਚ ਵਰਤ ਰੱਖਿਆ ਅਤੇ ਸੋਗ ਕੀਤਾ, ਇਹ ਸੱਚਮੁੱਚ ਮੇਰੇ ਲਈ ਹੈ ਕਿ ਤੁਸੀਂ ਵਰਤ ਰੱਖਿਆ ਸੀ?

Zechariah 7:5 (UKJV) Speak unto all the people of the land, and to the priests, saying, When all of you fasted and mourned in the fifth and seventh month, even those seventy years, did all of you at all fast unto me, even to me?

3ਸਰਬਸ਼ਕਤੀਮਾਨ ਯਾਹਵੇਹ ਦੇ ਘਰ ਦੇ ਜਾਜਕਾਂ ਅਤੇ ਨਬੀਆਂ ਨੂੰ ਪੁੱਛ, “ਕੀ ਮੈਨੂੰ ਪੰਜਵੇਂ ਮਹੀਨੇ ਵਿੱਚ ਸੋਗ ਕਰਨਾ ਚਾਹੀਦਾ ਹੈ ਅਤੇ ਵਰਤ ਰੱਖਣਾ ਚਾਹੀਦਾ ਹੈ, ਜਿਵੇਂ ਮੈਂ ਇੰਨੇ ਸਾਲਾਂ ਤੋਂ ਕੀਤਾ ਹੈ?”

4ਫਿਰ ਸਰਵਸ਼ਕਤੀਮਾਨ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:

5“ਦੇਸ਼ ਦੇ ਸਾਰੇ ਲੋਕਾਂ ਅਤੇ ਜਾਜਕਾਂ ਨੂੰ ਪੁੱਛੋ, ‘ਜਦੋਂ ਤੁਸੀਂ ਪਿਛਲੇ ਸੱਤਰ ਸਾਲਾਂ ਤੋਂ ਪੰਜਵੇਂ ਅਤੇ ਸੱਤਵੇਂ ਮਹੀਨਿਆਂ ਵਿੱਚ ਵਰਤ ਰੱਖਿਆ ਅਤੇ ਸੋਗ ਕੀਤਾ, ਇਹ ਸੱਚਮੁੱਚ ਮੇਰੇ ਲਈ ਹੈ ਕਿ ਤੁਸੀਂ ਵਰਤ ਰੱਖਿਆ ਸੀ?

6ਜਦ ਤੁਸੀਂ ਖਾਂਦੇ-ਪੀਂਦੇ ਹੋ, ਤਾਂ ਕੀ ਆਪਣੇ ਲਈ ਹੀ ਨਹੀਂ ਖਾਂਦੇ ਅਤੇ ਆਪਣੇ ਲਈ ਹੀ ਨਹੀਂ ਪੀਂਦੇ ਹੋ?

7ਕੀ ਇਹ ਉਹ ਗੱਲਾਂ ਨਹੀਂ ਹਨ ਜਿਹੜੀਆਂ ਯਾਹਵੇਹ ਨੇ ਪਹਿਲੇ ਨਬੀਆਂ ਦੇ ਰਾਹੀਂ ਪੁਕਾਰ ਕੇ ਆਖੀਆਂ ਸਨ, ਜਦੋਂ ਯੇਰੂਸ਼ਲੇਮ ਸੁੱਖ ਅਤੇ ਚੈਨ ਦੇ ਨਾਲ ਵੱਸਦਾ ਸੀ ਅਤੇ ਉਹ ਦੇ ਆਲੇ-ਦੁਆਲੇ ਦੇ ਨਗਰ, ਦੱਖਣ ਅਤੇ ਪੱਛਮ ਦੇ ਹੇਠਾਂ ਵਾਲੇ ਨਗਰ ਵੀ ਵੱਸਦੇ ਸਨ?’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.