1ਰਾਜਾ ਦਾਰਾ ਦੇ ਚੌਥੇ ਸਾਲ ਦੇ ਨੌਵੇਂ ਮਹੀਨੇ ਵਿੱਚ ਜੋ ਕਿ ਕਿਸਲੇਵ ਮਹੀਨਾ ਹੈ, ਯਾਹਵੇਹ ਦਾ ਵਚਨ ਜ਼ਕਰਯਾਹ ਕੋਲ ਆਇਆ।
2ਤਾਂ ਬੈਤਏਲ ਵਾਲਿਆਂ ਨੇ ਸ਼ਰੇਜ਼ਰ, ਰਗਮ-ਮਲਕ ਅਤੇ ਉਸ ਦੇ ਮਨੁੱਖਾਂ ਨੂੰ ਭੇਜਿਆ ਕਿ ਯਾਹਵੇਹ ਦੇ ਅੱਗੇ ਬੇਨਤੀ ਕਰਨ।
3ਸਰਬਸ਼ਕਤੀਮਾਨ ਯਾਹਵੇਹ ਦੇ ਘਰ ਦੇ ਜਾਜਕਾਂ ਅਤੇ ਨਬੀਆਂ ਨੂੰ ਪੁੱਛ, “ਕੀ ਮੈਨੂੰ ਪੰਜਵੇਂ ਮਹੀਨੇ ਵਿੱਚ ਸੋਗ ਕਰਨਾ ਚਾਹੀਦਾ ਹੈ ਅਤੇ ਵਰਤ ਰੱਖਣਾ ਚਾਹੀਦਾ ਹੈ, ਜਿਵੇਂ ਮੈਂ ਇੰਨੇ ਸਾਲਾਂ ਤੋਂ ਕੀਤਾ ਹੈ?”
4ਫਿਰ ਸਰਵਸ਼ਕਤੀਮਾਨ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:
5“ਦੇਸ਼ ਦੇ ਸਾਰੇ ਲੋਕਾਂ ਅਤੇ ਜਾਜਕਾਂ ਨੂੰ ਪੁੱਛੋ, ‘ਜਦੋਂ ਤੁਸੀਂ ਪਿਛਲੇ ਸੱਤਰ ਸਾਲਾਂ ਤੋਂ ਪੰਜਵੇਂ ਅਤੇ ਸੱਤਵੇਂ ਮਹੀਨਿਆਂ ਵਿੱਚ ਵਰਤ ਰੱਖਿਆ ਅਤੇ ਸੋਗ ਕੀਤਾ, ਇਹ ਸੱਚਮੁੱਚ ਮੇਰੇ ਲਈ ਹੈ ਕਿ ਤੁਸੀਂ ਵਰਤ ਰੱਖਿਆ ਸੀ?