1ਰਾਜਾ ਦਾਰਾ ਦੇ ਚੌਥੇ ਸਾਲ ਦੇ ਨੌਵੇਂ ਮਹੀਨੇ ਵਿੱਚ ਜੋ ਕਿ ਕਿਸਲੇਵ ਮਹੀਨਾ ਹੈ, ਯਾਹਵੇਹ ਦਾ ਵਚਨ ਜ਼ਕਰਯਾਹ ਕੋਲ ਆਇਆ।
2ਤਾਂ ਬੈਤਏਲ ਵਾਲਿਆਂ ਨੇ ਸ਼ਰੇਜ਼ਰ, ਰਗਮ-ਮਲਕ ਅਤੇ ਉਸ ਦੇ ਮਨੁੱਖਾਂ ਨੂੰ ਭੇਜਿਆ ਕਿ ਯਾਹਵੇਹ ਦੇ ਅੱਗੇ ਬੇਨਤੀ ਕਰਨ।
3ਸਰਬਸ਼ਕਤੀਮਾਨ ਯਾਹਵੇਹ ਦੇ ਘਰ ਦੇ ਜਾਜਕਾਂ ਅਤੇ ਨਬੀਆਂ ਨੂੰ ਪੁੱਛ, “ਕੀ ਮੈਨੂੰ ਪੰਜਵੇਂ ਮਹੀਨੇ ਵਿੱਚ ਸੋਗ ਕਰਨਾ ਚਾਹੀਦਾ ਹੈ ਅਤੇ ਵਰਤ ਰੱਖਣਾ ਚਾਹੀਦਾ ਹੈ, ਜਿਵੇਂ ਮੈਂ ਇੰਨੇ ਸਾਲਾਂ ਤੋਂ ਕੀਤਾ ਹੈ?”