ਜ਼ਕਰਯਾਹ 6

ਜਿਹੜੇ ਦੂਰ ਹਨ ਉਹ ਆਉਣਗੇ ਅਤੇ ਯਾਹਵੇਹ ਦੀ ਹੈਕਲ ਨੂੰ ਬਣਾਉਣ ਵਿੱਚ ਮਦਦ ਕਰਨਗੇ, ਅਤੇ ਤੁਸੀਂ ਜਾਣੋਗੇ ਕਿ ਯਾਹਵੇਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ। ਇਹ ਉਦੋਂ ਵਾਪਰੇਗਾ ਜੇਕਰ ਤੁਸੀਂ ਪੂਰੇ ਮਨ ਨਾਲ ਆਪਣੇ ਯਾਹਵੇਹ ਦਾ ਹੁਕਮ ਮੰਨੋਗੇ।”

Zechariah 6:15 (UKJV) And they that are far off shall come and build in the temple of the LORD, and all of you shall know that the LORD of hosts has sent me unto you. And this shall come to pass, if all of you will diligently obey the voice of the LORD your God.

13ਇਹ ਉਹ ਹੈ ਜੋ ਯਾਹਵੇਹ ਦੀ ਹੈਕਲ ਬਣਾਵੇਗਾ ਅਤੇ ਉਹ ਸ਼ਾਨ ਵਾਲਾ ਹੋਵੇਗਾ ਅਤੇ ਆਪਣੇ ਸਿੰਘਾਸਣ ਤੇ ਬੈਠ ਕੇ ਰਾਜ ਕਰੇਗਾ। ਇੱਕ ਜਾਜਕ ਵੀ ਆਪਣੇ ਸਿੰਘਾਸਣ ਉੱਤੇ ਹੋਵੇਗਾ ਅਤੇ ਦੋਹਾਂ ਦੇ ਵਿੱਚ ਸ਼ਾਂਤੀ ਦੀਆਂ ਯੋਜਨਾਵਾਂ ਹੋਣਗੀਆਂ।’

14ਇਹ ਤਾਜ ਹੇਲਮ, ਤੋਬਿਆਹ, ਯਦਾਯਾਹ ਅਤੇ ਸਫ਼ਨਯਾਹ ਦੇ ਪੁੱਤਰ ਹੇਂਨ ਨੂੰ ਯਾਹਵੇਹ ਦੀ ਹੈਕਲ ਵਿੱਚ ਯਾਦਗਾਰ ਵਜੋਂ ਦਿੱਤਾ ਜਾਵੇਗਾ।

15ਜਿਹੜੇ ਦੂਰ ਹਨ ਉਹ ਆਉਣਗੇ ਅਤੇ ਯਾਹਵੇਹ ਦੀ ਹੈਕਲ ਨੂੰ ਬਣਾਉਣ ਵਿੱਚ ਮਦਦ ਕਰਨਗੇ, ਅਤੇ ਤੁਸੀਂ ਜਾਣੋਗੇ ਕਿ ਯਾਹਵੇਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ। ਇਹ ਉਦੋਂ ਵਾਪਰੇਗਾ ਜੇਕਰ ਤੁਸੀਂ ਪੂਰੇ ਮਨ ਨਾਲ ਆਪਣੇ ਯਾਹਵੇਹ ਦਾ ਹੁਕਮ ਮੰਨੋਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.