ਜ਼ਕਰਯਾਹ 6

ਇਹ ਤਾਜ ਹੇਲਮ, ਤੋਬਿਆਹ, ਯਦਾਯਾਹ ਅਤੇ ਸਫ਼ਨਯਾਹ ਦੇ ਪੁੱਤਰ ਹੇਂਨ ਨੂੰ ਯਾਹਵੇਹ ਦੀ ਹੈਕਲ ਵਿੱਚ ਯਾਦਗਾਰ ਵਜੋਂ ਦਿੱਤਾ ਜਾਵੇਗਾ।

Zechariah 6:14 (UKJV) And the crowns shall be to Helem, and to Tobijah, and to Jedaiah, and to Hen the son of Zephaniah, for a memorial in the temple of the LORD.

12ਉਸਨੂੰ ਦੱਸੋ ਕਿ ਇਹ ਉਹ ਹੈ ਜੋ ਯਾਹਵੇਹ ਸਰਵਸ਼ਕਤੀਮਾਨ ਆਖਦਾ ਹੈ: ‘ਇਹ ਉਹ ਆਦਮੀ ਹੈ ਜਿਸਦਾ ਨਾਮ ਸ਼ਾਖਾ ਹੈ, ਅਤੇ ਉਹ ਆਪਣੇ ਸਥਾਨ ਤੋਂ ਸ਼ਾਖਾ ਕੱਢੇਗਾ ਅਤੇ ਯਾਹਵੇਹ ਦੀ ਹੈਕਲ ਬਣਾਏਗਾ।

13ਇਹ ਉਹ ਹੈ ਜੋ ਯਾਹਵੇਹ ਦੀ ਹੈਕਲ ਬਣਾਵੇਗਾ ਅਤੇ ਉਹ ਸ਼ਾਨ ਵਾਲਾ ਹੋਵੇਗਾ ਅਤੇ ਆਪਣੇ ਸਿੰਘਾਸਣ ਤੇ ਬੈਠ ਕੇ ਰਾਜ ਕਰੇਗਾ। ਇੱਕ ਜਾਜਕ ਵੀ ਆਪਣੇ ਸਿੰਘਾਸਣ ਉੱਤੇ ਹੋਵੇਗਾ ਅਤੇ ਦੋਹਾਂ ਦੇ ਵਿੱਚ ਸ਼ਾਂਤੀ ਦੀਆਂ ਯੋਜਨਾਵਾਂ ਹੋਣਗੀਆਂ।’

14ਇਹ ਤਾਜ ਹੇਲਮ, ਤੋਬਿਆਹ, ਯਦਾਯਾਹ ਅਤੇ ਸਫ਼ਨਯਾਹ ਦੇ ਪੁੱਤਰ ਹੇਂਨ ਨੂੰ ਯਾਹਵੇਹ ਦੀ ਹੈਕਲ ਵਿੱਚ ਯਾਦਗਾਰ ਵਜੋਂ ਦਿੱਤਾ ਜਾਵੇਗਾ।

15ਜਿਹੜੇ ਦੂਰ ਹਨ ਉਹ ਆਉਣਗੇ ਅਤੇ ਯਾਹਵੇਹ ਦੀ ਹੈਕਲ ਨੂੰ ਬਣਾਉਣ ਵਿੱਚ ਮਦਦ ਕਰਨਗੇ, ਅਤੇ ਤੁਸੀਂ ਜਾਣੋਗੇ ਕਿ ਯਾਹਵੇਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ। ਇਹ ਉਦੋਂ ਵਾਪਰੇਗਾ ਜੇਕਰ ਤੁਸੀਂ ਪੂਰੇ ਮਨ ਨਾਲ ਆਪਣੇ ਯਾਹਵੇਹ ਦਾ ਹੁਕਮ ਮੰਨੋਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.