10“ਤੂੰ ਗੁਲਾਮਾਂ ਵਿੱਚੋਂ ਹਲਦਈ, ਤੋਬਿਆਹ ਅਤੇ ਯਦਾਯਾਹ ਨੂੰ ਲੈ ਅਤੇ ਤੂੰ ਅੱਜ ਦੇ ਹੀ ਦਿਨ ਆ ਕੇ ਸਫ਼ਨਯਾਹ ਦੇ ਪੁੱਤਰ ਯੋਸ਼ੀਯਾਹ ਦੇ ਘਰ ਜਾ, ਜਿੱਥੇ ਉਹ ਬਾਬੇਲ ਤੋਂ ਆਏ ਹਨ।
11ਚਾਂਦੀ ਅਤੇ ਸੋਨਾ ਲੈ ਕੇ ਇੱਕ ਮੁਕਟ ਬਣਾ ਕੇ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਮਹਾਂ ਜਾਜਕ ਦੇ ਸਿਰ ਉੱਤੇ ਰੱਖ।
12ਉਸਨੂੰ ਦੱਸੋ ਕਿ ਇਹ ਉਹ ਹੈ ਜੋ ਯਾਹਵੇਹ ਸਰਵਸ਼ਕਤੀਮਾਨ ਆਖਦਾ ਹੈ: ‘ਇਹ ਉਹ ਆਦਮੀ ਹੈ ਜਿਸਦਾ ਨਾਮ ਸ਼ਾਖਾ ਹੈ, ਅਤੇ ਉਹ ਆਪਣੇ ਸਥਾਨ ਤੋਂ ਸ਼ਾਖਾ ਕੱਢੇਗਾ ਅਤੇ ਯਾਹਵੇਹ ਦੀ ਹੈਕਲ ਬਣਾਏਗਾ।
13ਇਹ ਉਹ ਹੈ ਜੋ ਯਾਹਵੇਹ ਦੀ ਹੈਕਲ ਬਣਾਵੇਗਾ ਅਤੇ ਉਹ ਸ਼ਾਨ ਵਾਲਾ ਹੋਵੇਗਾ ਅਤੇ ਆਪਣੇ ਸਿੰਘਾਸਣ ਤੇ ਬੈਠ ਕੇ ਰਾਜ ਕਰੇਗਾ। ਇੱਕ ਜਾਜਕ ਵੀ ਆਪਣੇ ਸਿੰਘਾਸਣ ਉੱਤੇ ਹੋਵੇਗਾ ਅਤੇ ਦੋਹਾਂ ਦੇ ਵਿੱਚ ਸ਼ਾਂਤੀ ਦੀਆਂ ਯੋਜਨਾਵਾਂ ਹੋਣਗੀਆਂ।’
14ਇਹ ਤਾਜ ਹੇਲਮ, ਤੋਬਿਆਹ, ਯਦਾਯਾਹ ਅਤੇ ਸਫ਼ਨਯਾਹ ਦੇ ਪੁੱਤਰ ਹੇਂਨ ਨੂੰ ਯਾਹਵੇਹ ਦੀ ਹੈਕਲ ਵਿੱਚ ਯਾਦਗਾਰ ਵਜੋਂ ਦਿੱਤਾ ਜਾਵੇਗਾ।