8ਤਦ ਉਸ ਨੇ ਆਵਾਜ਼ ਮਾਰ ਕੇ ਮੈਨੂੰ ਕਿਹਾ, ਵੇਖ, “ਜਿਹੜੇ ਉੱਤਰ ਦੇਸ਼ ਨੂੰ ਜਾਂਦੇ ਹਨ, ਉਹਨਾਂ ਨੇ ਉੱਤਰ ਦੇਸ਼ ਵਿੱਚ ਮੇਰੇ ਆਤਮਾ ਨੂੰ ਸ਼ਾਂਤੀ ਦਿੱਤੀ ਹੈ।”
9ਯਾਹਵੇਹ ਦਾ ਵਚਨ ਮੇਰੇ ਕੋਲ ਆਇਆ:
10“ਤੂੰ ਗੁਲਾਮਾਂ ਵਿੱਚੋਂ ਹਲਦਈ, ਤੋਬਿਆਹ ਅਤੇ ਯਦਾਯਾਹ ਨੂੰ ਲੈ ਅਤੇ ਤੂੰ ਅੱਜ ਦੇ ਹੀ ਦਿਨ ਆ ਕੇ ਸਫ਼ਨਯਾਹ ਦੇ ਪੁੱਤਰ ਯੋਸ਼ੀਯਾਹ ਦੇ ਘਰ ਜਾ, ਜਿੱਥੇ ਉਹ ਬਾਬੇਲ ਤੋਂ ਆਏ ਹਨ।
11ਚਾਂਦੀ ਅਤੇ ਸੋਨਾ ਲੈ ਕੇ ਇੱਕ ਮੁਕਟ ਬਣਾ ਕੇ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਮਹਾਂ ਜਾਜਕ ਦੇ ਸਿਰ ਉੱਤੇ ਰੱਖ।
12ਉਸਨੂੰ ਦੱਸੋ ਕਿ ਇਹ ਉਹ ਹੈ ਜੋ ਯਾਹਵੇਹ ਸਰਵਸ਼ਕਤੀਮਾਨ ਆਖਦਾ ਹੈ: ‘ਇਹ ਉਹ ਆਦਮੀ ਹੈ ਜਿਸਦਾ ਨਾਮ ਸ਼ਾਖਾ ਹੈ, ਅਤੇ ਉਹ ਆਪਣੇ ਸਥਾਨ ਤੋਂ ਸ਼ਾਖਾ ਕੱਢੇਗਾ ਅਤੇ ਯਾਹਵੇਹ ਦੀ ਹੈਕਲ ਬਣਾਏਗਾ।