ਜ਼ਕਰਯਾਹ 6

ਤਦ ਉਸ ਨੇ ਆਵਾਜ਼ ਮਾਰ ਕੇ ਮੈਨੂੰ ਕਿਹਾ, ਵੇਖ, “ਜਿਹੜੇ ਉੱਤਰ ਦੇਸ਼ ਨੂੰ ਜਾਂਦੇ ਹਨ, ਉਹਨਾਂ ਨੇ ਉੱਤਰ ਦੇਸ਼ ਵਿੱਚ ਮੇਰੇ ਆਤਮਾ ਨੂੰ ਸ਼ਾਂਤੀ ਦਿੱਤੀ ਹੈ।”

Zechariah 6:8 (UKJV) Then cried he upon me, and spoke unto me, saying, Behold, these that go toward the north country have quieted my spirit in the north country.

6ਜਿਸ ਕੋਲ ਕਾਲੇ ਘੋੜੇ ਹਨ, ਉਹ ਉੱਤਰ ਦੇਸ਼ ਵੱਲ ਜਾ ਰਹੇ ਹਨ, ਇੱਕ ਚਿੱਟੇ ਘੋੜਿਆਂ ਵਾਲਾ ਪੱਛਮ ਵੱਲ ਅਤੇ ਜਿਸ ਕੋਲ ਡੱਬੇ ਘੋੜੇ ਹਨ ਉਹ ਦੱਖਣ ਵੱਲ ਜਾ ਰਹੇ ਹਨ।”

7ਜਦੋਂ ਸ਼ਕਤੀਸ਼ਾਲੀ ਘੋੜੇ ਬਾਹਰ ਚਲੇ ਗਏ, ਤਾਂ ਉਹ ਸਾਰੀ ਧਰਤੀ ਉੱਤੇ ਜਾਣ ਲਈ ਤਣਾਅ ਵਿੱਚ ਸਨ। ਅਤੇ ਉਸਨੇ ਕਿਹਾ, “ਸਾਰੀ ਧਰਤੀ ਉੱਤੇ ਜਾਓ!” ਇਸ ਲਈ ਉਹ ਸਾਰੀ ਧਰਤੀ ਉੱਤੇ ਚਲੇ ਗਏ।

8ਤਦ ਉਸ ਨੇ ਆਵਾਜ਼ ਮਾਰ ਕੇ ਮੈਨੂੰ ਕਿਹਾ, ਵੇਖ, “ਜਿਹੜੇ ਉੱਤਰ ਦੇਸ਼ ਨੂੰ ਜਾਂਦੇ ਹਨ, ਉਹਨਾਂ ਨੇ ਉੱਤਰ ਦੇਸ਼ ਵਿੱਚ ਮੇਰੇ ਆਤਮਾ ਨੂੰ ਸ਼ਾਂਤੀ ਦਿੱਤੀ ਹੈ।”

9ਯਾਹਵੇਹ ਦਾ ਵਚਨ ਮੇਰੇ ਕੋਲ ਆਇਆ:

10“ਤੂੰ ਗੁਲਾਮਾਂ ਵਿੱਚੋਂ ਹਲਦਈ, ਤੋਬਿਆਹ ਅਤੇ ਯਦਾਯਾਹ ਨੂੰ ਲੈ ਅਤੇ ਤੂੰ ਅੱਜ ਦੇ ਹੀ ਦਿਨ ਆ ਕੇ ਸਫ਼ਨਯਾਹ ਦੇ ਪੁੱਤਰ ਯੋਸ਼ੀਯਾਹ ਦੇ ਘਰ ਜਾ, ਜਿੱਥੇ ਉਹ ਬਾਬੇਲ ਤੋਂ ਆਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.