ਜ਼ਕਰਯਾਹ 8

ਅਤੇ ਇੱਕ ਸ਼ਹਿਰ ਦੇ ਵਾਸੀ ਦੂਜੇ ਸ਼ਹਿਰ ਵਿੱਚ ਜਾਣਗੇ ਅਤੇ ਕਹਿਣਗੇ, ‘ਆਓ ਅਸੀਂ ਇੱਕ ਵਾਰ ਯਾਹਵੇਹ ਅੱਗੇ ਬੇਨਤੀ ਕਰਨ ਲਈ ਚੱਲੀਏ। ਅਤੇ ਸਰਬਸ਼ਕਤੀਮਾਨ ਯਾਹਵੇਹ ਨੂੰ ਭਾਲੋ। ਮੈਂ ਆਪ ਜਾ ਰਿਹਾ ਹਾਂ।’

Zechariah 8:21 (UKJV) And the inhabitants of one city shall go to another, saying, Let us go speedily to pray before the LORD, and to seek the LORD of hosts: I will go also.

19ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਚੌਥੇ, ਪੰਜਵੇਂ, ਸੱਤਵੇਂ ਅਤੇ ਦਸਵੇਂ ਮਹੀਨਿਆਂ ਦੇ ਵਰਤ ਯਹੂਦਾਹ ਲਈ ਖੁਸ਼ੀ ਅਤੇ ਅਮਨ ਚੈਨ ਦਾ ਤਿਉਹਾਰ ਬਣ ਜਾਣਗੇ। ਇਸ ਲਈ ਸੱਚਾਈ ਅਤੇ ਸ਼ਾਂਤੀ ਨੂੰ ਪਿਆਰ ਕਰੋ।”

20ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਬਹੁਤ ਸਾਰੇ ਲੋਕ ਅਤੇ ਬਹੁਤ ਸਾਰੇ ਸ਼ਹਿਰਾਂ ਦੇ ਵਾਸੀ ਆਉਣਗੇ,

21ਅਤੇ ਇੱਕ ਸ਼ਹਿਰ ਦੇ ਵਾਸੀ ਦੂਜੇ ਸ਼ਹਿਰ ਵਿੱਚ ਜਾਣਗੇ ਅਤੇ ਕਹਿਣਗੇ, ‘ਆਓ ਅਸੀਂ ਇੱਕ ਵਾਰ ਯਾਹਵੇਹ ਅੱਗੇ ਬੇਨਤੀ ਕਰਨ ਲਈ ਚੱਲੀਏ। ਅਤੇ ਸਰਬਸ਼ਕਤੀਮਾਨ ਯਾਹਵੇਹ ਨੂੰ ਭਾਲੋ। ਮੈਂ ਆਪ ਜਾ ਰਿਹਾ ਹਾਂ।’

22ਅਤੇ ਬਹੁਤ ਸਾਰੇ ਲੋਕ ਅਤੇ ਸ਼ਕਤੀਸ਼ਾਲੀ ਕੌਮਾਂ ਸਰਬਸ਼ਕਤੀਮਾਨ ਯਾਹਵੇਹ ਨੂੰ ਲੱਭਣ ਅਤੇ ਉਸ ਨੂੰ ਬੇਨਤੀ ਕਰਨ ਲਈ ਯੇਰੂਸ਼ਲੇਮ ਵਿੱਚ ਆਉਣਗੀਆਂ।”

23ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਕਿ ਉਹਨਾਂ ਦਿਨਾਂ ਵਿੱਚ ਅਲੱਗ-ਅਲੱਗ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਦਸ ਮਨੁੱਖ ਇੱਕ ਯਹੂਦੀ ਦਾ ਪੱਲਾ ਫੜ੍ਹਨਗੇ ਅਤੇ ਆਖਣਗੇ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ, ‘ਕਿਉਂ ਜੋ ਅਸੀਂ ਸੁਣਿਆ ਹੈ ਕਿ ਪਰਮੇਸ਼ਵਰ ਤੁਹਾਡੇ ਨਾਲ ਹੈ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.