ਜ਼ਕਰਯਾਹ 8

ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਚੌਥੇ, ਪੰਜਵੇਂ, ਸੱਤਵੇਂ ਅਤੇ ਦਸਵੇਂ ਮਹੀਨਿਆਂ ਦੇ ਵਰਤ ਯਹੂਦਾਹ ਲਈ ਖੁਸ਼ੀ ਅਤੇ ਅਮਨ ਚੈਨ ਦਾ ਤਿਉਹਾਰ ਬਣ ਜਾਣਗੇ। ਇਸ ਲਈ ਸੱਚਾਈ ਅਤੇ ਸ਼ਾਂਤੀ ਨੂੰ ਪਿਆਰ ਕਰੋ।”

Zechariah 8:19 (UKJV) Thus says the LORD of hosts; The fast of the fourth month, and the fast of the fifth, and the fast of the seventh, and the fast of the tenth, shall be to the house of Judah joy and gladness, and cheerful feasts; therefore love the truth and peace.

17ਇੱਕ-ਦੂਜੇ ਦੇ ਵਿਰੁੱਧ ਬੁਰਿਆਈ ਦੀ ਵਿਉਂਤ ਨਾ ਬਣਾਓ ਅਤੇ ਝੂਠੀ ਸਹੁੰ ਖਾਣ ਨਾਲ ਪਿਆਰ ਨਾ ਕਰੋ। ਮੈਂ ਇਸ ਸਭ ਤੋਂ ਨਫ਼ਰਤ ਕਰਦਾ ਹਾਂ,” ਯਾਹਵੇਹ ਦਾ ਵਾਕ ਹੈ।

18ਸਰਬਸ਼ਕਤੀਮਾਨ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ।

19ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਚੌਥੇ, ਪੰਜਵੇਂ, ਸੱਤਵੇਂ ਅਤੇ ਦਸਵੇਂ ਮਹੀਨਿਆਂ ਦੇ ਵਰਤ ਯਹੂਦਾਹ ਲਈ ਖੁਸ਼ੀ ਅਤੇ ਅਮਨ ਚੈਨ ਦਾ ਤਿਉਹਾਰ ਬਣ ਜਾਣਗੇ। ਇਸ ਲਈ ਸੱਚਾਈ ਅਤੇ ਸ਼ਾਂਤੀ ਨੂੰ ਪਿਆਰ ਕਰੋ।”

20ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਬਹੁਤ ਸਾਰੇ ਲੋਕ ਅਤੇ ਬਹੁਤ ਸਾਰੇ ਸ਼ਹਿਰਾਂ ਦੇ ਵਾਸੀ ਆਉਣਗੇ,

21ਅਤੇ ਇੱਕ ਸ਼ਹਿਰ ਦੇ ਵਾਸੀ ਦੂਜੇ ਸ਼ਹਿਰ ਵਿੱਚ ਜਾਣਗੇ ਅਤੇ ਕਹਿਣਗੇ, ‘ਆਓ ਅਸੀਂ ਇੱਕ ਵਾਰ ਯਾਹਵੇਹ ਅੱਗੇ ਬੇਨਤੀ ਕਰਨ ਲਈ ਚੱਲੀਏ। ਅਤੇ ਸਰਬਸ਼ਕਤੀਮਾਨ ਯਾਹਵੇਹ ਨੂੰ ਭਾਲੋ। ਮੈਂ ਆਪ ਜਾ ਰਿਹਾ ਹਾਂ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.