16ਇਹ ਉਹ ਕੰਮ ਹਨ ਜੋ ਤੁਹਾਨੂੰ ਕਰਨੇ ਚਾਹੀਦੇ ਹਨ: ਅਤੇ ਇੱਕ ਦੂਸਰੇ ਨਾਲ ਸੱਚ ਬੋਲਣਾ ਚਾਹੀਦਾ ਹੈ, ਅਤੇ ਆਪਣੀਆਂ ਅਦਾਲਤਾਂ ਵਿੱਚ ਸੱਚਾ ਅਤੇ ਸਹੀ ਨਿਰਣਾ ਕਰੋ;
17ਇੱਕ-ਦੂਜੇ ਦੇ ਵਿਰੁੱਧ ਬੁਰਿਆਈ ਦੀ ਵਿਉਂਤ ਨਾ ਬਣਾਓ ਅਤੇ ਝੂਠੀ ਸਹੁੰ ਖਾਣ ਨਾਲ ਪਿਆਰ ਨਾ ਕਰੋ। ਮੈਂ ਇਸ ਸਭ ਤੋਂ ਨਫ਼ਰਤ ਕਰਦਾ ਹਾਂ,” ਯਾਹਵੇਹ ਦਾ ਵਾਕ ਹੈ।
18ਸਰਬਸ਼ਕਤੀਮਾਨ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ।
19ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਚੌਥੇ, ਪੰਜਵੇਂ, ਸੱਤਵੇਂ ਅਤੇ ਦਸਵੇਂ ਮਹੀਨਿਆਂ ਦੇ ਵਰਤ ਯਹੂਦਾਹ ਲਈ ਖੁਸ਼ੀ ਅਤੇ ਅਮਨ ਚੈਨ ਦਾ ਤਿਉਹਾਰ ਬਣ ਜਾਣਗੇ। ਇਸ ਲਈ ਸੱਚਾਈ ਅਤੇ ਸ਼ਾਂਤੀ ਨੂੰ ਪਿਆਰ ਕਰੋ।”
20ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਬਹੁਤ ਸਾਰੇ ਲੋਕ ਅਤੇ ਬਹੁਤ ਸਾਰੇ ਸ਼ਹਿਰਾਂ ਦੇ ਵਾਸੀ ਆਉਣਗੇ,