14ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਜਿਵੇਂ ਮੈਂ ਤੁਹਾਡੇ ਉੱਤੇ ਬਿਪਤਾ ਲਿਆਉਣ ਦਾ ਪੱਕਾ ਇਰਾਦਾ ਕੀਤਾ ਸੀ ਅਤੇ ਜਦੋਂ ਤੁਹਾਡੇ ਪੁਰਖਿਆਂ ਨੇ ਮੈਨੂੰ ਨਾਰਾਜ਼ ਕੀਤਾ ਸੀ ਤਾਂ ਕੋਈ ਤਰਸ ਨਹੀਂ ਦਿਖਾਇਆ,
15ਯਾਹਵੇਹ ਆਖਦਾ ਹੈ। ਹੁਣ ਮੈਂ ਯੇਰੂਸ਼ਲੇਮ ਅਤੇ ਯਹੂਦਾਹ ਲਈ ਦੁਬਾਰਾ ਚੰਗਾ ਕਰਨ ਦਾ ਇਰਾਦਾ ਕੀਤਾ ਹੈ। ਤੁਸੀਂ ਨਾ ਡਰੋ
16ਇਹ ਉਹ ਕੰਮ ਹਨ ਜੋ ਤੁਹਾਨੂੰ ਕਰਨੇ ਚਾਹੀਦੇ ਹਨ: ਅਤੇ ਇੱਕ ਦੂਸਰੇ ਨਾਲ ਸੱਚ ਬੋਲਣਾ ਚਾਹੀਦਾ ਹੈ, ਅਤੇ ਆਪਣੀਆਂ ਅਦਾਲਤਾਂ ਵਿੱਚ ਸੱਚਾ ਅਤੇ ਸਹੀ ਨਿਰਣਾ ਕਰੋ;
17ਇੱਕ-ਦੂਜੇ ਦੇ ਵਿਰੁੱਧ ਬੁਰਿਆਈ ਦੀ ਵਿਉਂਤ ਨਾ ਬਣਾਓ ਅਤੇ ਝੂਠੀ ਸਹੁੰ ਖਾਣ ਨਾਲ ਪਿਆਰ ਨਾ ਕਰੋ। ਮੈਂ ਇਸ ਸਭ ਤੋਂ ਨਫ਼ਰਤ ਕਰਦਾ ਹਾਂ,” ਯਾਹਵੇਹ ਦਾ ਵਾਕ ਹੈ।
18ਸਰਬਸ਼ਕਤੀਮਾਨ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ।