12“ਬੀਜ ਚੰਗੀ ਤਰ੍ਹਾਂ ਵਧੇਗਾ, ਅੰਗੂਰੀ ਵੇਲ ਆਪਣਾ ਫਲ ਦੇਵੇਗੀ, ਜ਼ਮੀਨ ਆਪਣੀ ਫ਼ਸਲ ਪੈਦਾ ਕਰੇਗੀ, ਅਤੇ ਅਕਾਸ਼ ਆਪਣੀ ਤ੍ਰੇਲ ਸੁੱਟੇਗਾ। ਮੈਂ ਇਹ ਸਾਰੀਆਂ ਚੀਜ਼ਾਂ ਇਸ ਪਰਜਾ ਦੇ ਨੂੰ ਵਿਰਾਸਤ ਵਜੋਂ ਦੇਵਾਂਗਾ।
13ਜਿਵੇਂ ਤੁਸੀਂ, ਯਹੂਦਾਹ ਅਤੇ ਇਸਰਾਏਲ, ਕੌਮਾਂ ਵਿੱਚ ਸਰਾਪ ਹੋ, ਉਸੇ ਤਰ੍ਹਾਂ ਮੈਂ ਤੁਹਾਨੂੰ ਬਚਾਵਾਂਗਾ, ਅਤੇ ਤੁਸੀਂ ਇੱਕ ਬਰਕਤ ਹੋਵੋਂਗੇ। ਭੈਭੀਤ ਨਾ ਹੋਵੋ, ਪਰ ਆਪਣੇ ਹੱਥ ਮਜ਼ਬੂਤ ਹੋਣ ਦਿਓ।”
14ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਜਿਵੇਂ ਮੈਂ ਤੁਹਾਡੇ ਉੱਤੇ ਬਿਪਤਾ ਲਿਆਉਣ ਦਾ ਪੱਕਾ ਇਰਾਦਾ ਕੀਤਾ ਸੀ ਅਤੇ ਜਦੋਂ ਤੁਹਾਡੇ ਪੁਰਖਿਆਂ ਨੇ ਮੈਨੂੰ ਨਾਰਾਜ਼ ਕੀਤਾ ਸੀ ਤਾਂ ਕੋਈ ਤਰਸ ਨਹੀਂ ਦਿਖਾਇਆ,
15ਯਾਹਵੇਹ ਆਖਦਾ ਹੈ। ਹੁਣ ਮੈਂ ਯੇਰੂਸ਼ਲੇਮ ਅਤੇ ਯਹੂਦਾਹ ਲਈ ਦੁਬਾਰਾ ਚੰਗਾ ਕਰਨ ਦਾ ਇਰਾਦਾ ਕੀਤਾ ਹੈ। ਤੁਸੀਂ ਨਾ ਡਰੋ
16ਇਹ ਉਹ ਕੰਮ ਹਨ ਜੋ ਤੁਹਾਨੂੰ ਕਰਨੇ ਚਾਹੀਦੇ ਹਨ: ਅਤੇ ਇੱਕ ਦੂਸਰੇ ਨਾਲ ਸੱਚ ਬੋਲਣਾ ਚਾਹੀਦਾ ਹੈ, ਅਤੇ ਆਪਣੀਆਂ ਅਦਾਲਤਾਂ ਵਿੱਚ ਸੱਚਾ ਅਤੇ ਸਹੀ ਨਿਰਣਾ ਕਰੋ;