ਸਫ਼ਨਯਾਹ 1

“ਮੈਂ ਯਹੂਦਾਹ ਦੇ ਵਿਰੁੱਧ, ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਦੇ ਵਿਰੁੱਧ ਆਪਣਾ ਹੱਥ ਚੁੱਕਾਂਗਾ। ਅਤੇ ਇਸ ਸਥਾਨ ਤੋਂ ਬਆਲ ਦੇ ਬਚੇ ਹੋਇਆਂ ਨੂੰ ਅਤੇ ਜਾਜਕਾਂ ਸਮੇਤ ਦੇਵਤਿਆਂ ਦੇ ਪੁਜਾਰੀਆਂ ਦੇ ਨਾਮ ਨੂੰ ਨਾਸ ਕਰ ਦਿਆਂਗਾ।

Zephaniah 1:4 (UKJV) I will also stretch out mine hand upon Judah, and upon all the inhabitants of Jerusalem; and I will cut off the remnant of Baal from this place, and the name of the Chemarims with the priests;

2“ਮੈਂ ਧਰਤੀ ਦੇ ਉੱਤੋਂ ਸਭ ਕੁਝ ਪੂਰੀ ਤਰ੍ਹਾਂ ਨਾਲ ਮਿਟਾ ਦਿਆਂਗਾ,” ਯਾਹਵੇਹ ਦਾ ਵਾਕ ਹੈ।

3“ਮੈਂ ਮਨੁੱਖ ਅਤੇ ਜਾਨਵਰ ਦੋਹਾਂ ਨੂੰ ਹੂੰਝ ਸੁੱਟਾਂਗਾ। ਮੈਂ ਅਕਾਸ਼ ਦੇ ਪੰਛੀਆਂ ਨੂੰ ਅਤੇ ਸਮੁੰਦਰ ਵਿੱਚ ਮੱਛੀਆਂ ਨੂੰ ਮਿਟਾ ਦਿਆਂਗਾ। ਅਤੇ ਮੈਂ ਉਨ੍ਹਾਂ ਮੂਰਤੀਆਂ ਨੂੰ ਤਬਾਹ ਕਰ ਦਿਆਂਗਾ, ਜੋ ਦੁਸ਼ਟਾਂ ਦੇ ਪਤਨ ਦਾ ਕਾਰਨ ਬਣਦੇ ਹਨ।” “ਜਦੋਂ ਮੈਂ ਧਰਤੀ ਦੇ ਉੱਤੋਂ ਸਾਰੇ ਮਨੁੱਖਾਂ ਨੂੰ ਮਿਟਾ ਦੇਵਾਂਗਾ ਪ੍ਰਭੂ ਆਖਦਾ ਹੈ, ਇਹ ਯਾਹਵੇਹ ਆਖਦਾ ਹੈ।”

4“ਮੈਂ ਯਹੂਦਾਹ ਦੇ ਵਿਰੁੱਧ, ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਦੇ ਵਿਰੁੱਧ ਆਪਣਾ ਹੱਥ ਚੁੱਕਾਂਗਾ। ਅਤੇ ਇਸ ਸਥਾਨ ਤੋਂ ਬਆਲ ਦੇ ਬਚੇ ਹੋਇਆਂ ਨੂੰ ਅਤੇ ਜਾਜਕਾਂ ਸਮੇਤ ਦੇਵਤਿਆਂ ਦੇ ਪੁਜਾਰੀਆਂ ਦੇ ਨਾਮ ਨੂੰ ਨਾਸ ਕਰ ਦਿਆਂਗਾ।

5ਉਨ੍ਹਾਂ ਨੂੰ ਵੀ ਜਿਹੜੇ ਛੱਤਾਂ ਉੱਤੇ ਮੱਥਾ ਟੇਕਦੇ ਹਨ ਤਾਰਿਆਂ ਦੀ ਪੂਜਾ ਕਰਦੇ ਹਨ, ਉਹ ਜਿਹੜੇ ਮੱਥਾ ਟੇਕਦੇ ਹਨ ਅਤੇ ਨਾਲੇ ਯਾਹਵੇਹ ਦੀ ਸਹੁੰ ਖਾਂਦੇ ਹਨ, ਅਤੇ ਮੋਲੋਕ ਦੀ ਵੀ ਸਹੁੰ ਖਾਂਦੇ ਹਨ,

6ਅਤੇ ਜੋ ਯਾਹਵੇਹ ਦੇ ਪਿੱਛੇ ਚੱਲਣ ਤੋਂ ਫਿਰ ਗਏ, ਅਤੇ ਜੋ ਨਾ ਤਾਂ ਯਾਹਵੇਹ ਦੀ ਭਾਲ ਅਤੇ ਨਾ ਉਹ ਦੀ ਸਲਾਹ ਪੁੱਛਦੇ ਹਨ, ਮੈਂ ਉਹਨਾਂ ਦਾ ਨਾਸ ਕਰ ਦਿਆਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.