4“ਮੈਂ ਯਹੂਦਾਹ ਦੇ ਵਿਰੁੱਧ, ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਦੇ ਵਿਰੁੱਧ ਆਪਣਾ ਹੱਥ ਚੁੱਕਾਂਗਾ। ਅਤੇ ਇਸ ਸਥਾਨ ਤੋਂ ਬਆਲ ਦੇ ਬਚੇ ਹੋਇਆਂ ਨੂੰ ਅਤੇ ਜਾਜਕਾਂ ਸਮੇਤ ਦੇਵਤਿਆਂ ਦੇ ਪੁਜਾਰੀਆਂ ਦੇ ਨਾਮ ਨੂੰ ਨਾਸ ਕਰ ਦਿਆਂਗਾ।
5ਉਨ੍ਹਾਂ ਨੂੰ ਵੀ ਜਿਹੜੇ ਛੱਤਾਂ ਉੱਤੇ ਮੱਥਾ ਟੇਕਦੇ ਹਨ ਤਾਰਿਆਂ ਦੀ ਪੂਜਾ ਕਰਦੇ ਹਨ, ਉਹ ਜਿਹੜੇ ਮੱਥਾ ਟੇਕਦੇ ਹਨ ਅਤੇ ਨਾਲੇ ਯਾਹਵੇਹ ਦੀ ਸਹੁੰ ਖਾਂਦੇ ਹਨ, ਅਤੇ ਮੋਲੋਕ ਦੀ ਵੀ ਸਹੁੰ ਖਾਂਦੇ ਹਨ,
6ਅਤੇ ਜੋ ਯਾਹਵੇਹ ਦੇ ਪਿੱਛੇ ਚੱਲਣ ਤੋਂ ਫਿਰ ਗਏ, ਅਤੇ ਜੋ ਨਾ ਤਾਂ ਯਾਹਵੇਹ ਦੀ ਭਾਲ ਅਤੇ ਨਾ ਉਹ ਦੀ ਸਲਾਹ ਪੁੱਛਦੇ ਹਨ, ਮੈਂ ਉਹਨਾਂ ਦਾ ਨਾਸ ਕਰ ਦਿਆਂਗਾ।”
7ਸਰਬਸ਼ਕਤੀਮਾਨ ਯਾਹਵੇਹ ਦੇ ਅੱਗੇ ਚੁੱਪ ਰਹੋ, ਕਿਉਂਕਿ ਯਾਹਵੇਹ ਦਾ ਦਿਨ ਨੇੜੇ ਹੈ। ਯਾਹਵੇਹ ਨੇ ਇੱਕ ਬਲੀਦਾਨ ਤਿਆਰ ਕੀਤਾ ਹੈ; ਉਸਨੇ ਉਨ੍ਹਾਂ ਨੂੰ ਪਵਿੱਤਰ ਕੀਤਾ ਹੈ ਜਿਨ੍ਹਾਂ ਨੂੰ ਉਸਨੇ ਸੱਦਾ ਦਿੱਤਾ ਹੈ।
8“ਯਾਹਵੇਹ ਦੇ ਬਲੀਦਾਨ ਦੇ ਦਿਨ, ਕਿ ਮੈਂ ਹਾਕਮਾਂ ਨੂੰ, ਰਾਜੇ ਦੇ ਪੁੱਤਰਾਂ ਨੂੰ ਅਤੇ ਉਨ੍ਹਾਂ ਸਾਰਿਆਂ ਨੂੰ ਜਿਨ੍ਹਾਂ ਨੇ ਪਰਦੇਸੀ ਕੱਪੜੇ ਪਹਿਨੇ ਹੋਏ ਹਨ, ਸਜ਼ਾ ਦਿਆਂਗਾ।