ਸਫ਼ਨਯਾਹ 1

“ਯਾਹਵੇਹ ਦੇ ਬਲੀਦਾਨ ਦੇ ਦਿਨ, ਕਿ ਮੈਂ ਹਾਕਮਾਂ ਨੂੰ, ਰਾਜੇ ਦੇ ਪੁੱਤਰਾਂ ਨੂੰ ਅਤੇ ਉਨ੍ਹਾਂ ਸਾਰਿਆਂ ਨੂੰ ਜਿਨ੍ਹਾਂ ਨੇ ਪਰਦੇਸੀ ਕੱਪੜੇ ਪਹਿਨੇ ਹੋਏ ਹਨ, ਸਜ਼ਾ ਦਿਆਂਗਾ।

Zephaniah 1:8 (UKJV) And it shall come to pass in the day of the LORD's sacrifice, that I will punish the princes, and the king's children, and all such as are clothed with strange apparel.

6ਅਤੇ ਜੋ ਯਾਹਵੇਹ ਦੇ ਪਿੱਛੇ ਚੱਲਣ ਤੋਂ ਫਿਰ ਗਏ, ਅਤੇ ਜੋ ਨਾ ਤਾਂ ਯਾਹਵੇਹ ਦੀ ਭਾਲ ਅਤੇ ਨਾ ਉਹ ਦੀ ਸਲਾਹ ਪੁੱਛਦੇ ਹਨ, ਮੈਂ ਉਹਨਾਂ ਦਾ ਨਾਸ ਕਰ ਦਿਆਂਗਾ।”

7ਸਰਬਸ਼ਕਤੀਮਾਨ ਯਾਹਵੇਹ ਦੇ ਅੱਗੇ ਚੁੱਪ ਰਹੋ, ਕਿਉਂਕਿ ਯਾਹਵੇਹ ਦਾ ਦਿਨ ਨੇੜੇ ਹੈ। ਯਾਹਵੇਹ ਨੇ ਇੱਕ ਬਲੀਦਾਨ ਤਿਆਰ ਕੀਤਾ ਹੈ; ਉਸਨੇ ਉਨ੍ਹਾਂ ਨੂੰ ਪਵਿੱਤਰ ਕੀਤਾ ਹੈ ਜਿਨ੍ਹਾਂ ਨੂੰ ਉਸਨੇ ਸੱਦਾ ਦਿੱਤਾ ਹੈ।

8“ਯਾਹਵੇਹ ਦੇ ਬਲੀਦਾਨ ਦੇ ਦਿਨ, ਕਿ ਮੈਂ ਹਾਕਮਾਂ ਨੂੰ, ਰਾਜੇ ਦੇ ਪੁੱਤਰਾਂ ਨੂੰ ਅਤੇ ਉਨ੍ਹਾਂ ਸਾਰਿਆਂ ਨੂੰ ਜਿਨ੍ਹਾਂ ਨੇ ਪਰਦੇਸੀ ਕੱਪੜੇ ਪਹਿਨੇ ਹੋਏ ਹਨ, ਸਜ਼ਾ ਦਿਆਂਗਾ।

9ਉਸ ਦਿਨ ਮੈਂ ਉਨ੍ਹਾਂ ਸਾਰਿਆਂ ਨੂੰ ਸਜ਼ਾ ਦਿਆਂਗਾ ਜਿਹੜੇ ਦਹਿਲੀਜ਼ ਉੱਤੇ ਪੈਰ ਰੱਖਣ ਤੋਂ ਬਚਦੇ ਹਨ, ਜੋ ਆਪਣੇ ਦੇਵਤਿਆਂ ਦੇ ਭਵਨ ਨੂੰ ਹਿੰਸਾ ਅਤੇ ਛਲ ਨਾਲ ਭਰ ਦਿੰਦੇ ਹਨ।

10“ਉਸ ਦਿਨ,” ਯਾਹਵੇਹ ਦਾ ਵਾਕ ਹੈ, “ਮੱਛੀ ਫਾਟਕ ਤੋਂ ਇੱਕ ਪੁਕਾਰ ਉੱਠੇਗੀ, ਨਗਰ ਵਿੱਚ ਨਵੇਂ ਵੱਸੇ ਹੋਏ ਮਹੁੱਲੇ ਤੱਕ ਵਿਰਲਾਪ, ਅਤੇ ਪਹਾੜੀਆਂ ਵਿੱਚ ਵੱਡਾ ਧੜਾਕਾ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.