1ਹੇ ਨਿਰਲੱਜ ਕੌਮ, ਆਪਣੇ ਆਪ ਨੂੰ ਇਕੱਠੇ ਕਰੋ, ਹਾਂ ਇਕੱਠੇ ਹੋ ਜਾਓ,
2ਇਸ ਤੋਂ ਪਹਿਲਾਂ ਕਿ ਦੰਡ ਦਾ ਹੁਕਮ ਕਾਇਮ ਹੋਵੇ ਅਤੇ ਦਿਨ ਤੂੜੀ ਵਾਂਗੂੰ ਲੰਘ ਜਾਵੇ, ਇਸ ਤੋਂ ਪਹਿਲਾਂ ਕਿ ਯਾਹਵੇਹ ਦਾ ਭੜਕਿਆ ਹੋਇਆ ਕ੍ਰੋਧ ਤੁਹਾਡੇ ਉੱਤੇ ਆਵੇ, ਇਸ ਤੋਂ ਪਹਿਲਾਂ ਕਿ ਯਾਹਵੇਹ ਦੇ ਕ੍ਰੋਧ ਦਾ ਦਿਨ ਤੁਹਾਡੇ ਉੱਤੇ ਆ ਪਵੇ,
3ਹੇ ਧਰਤੀ ਦੇ ਸਾਰੇ ਨਰਮ ਲੋਕੋ, ਯਾਹਵੇਹ ਨੂੰ ਭਾਲੋ, ਤੁਸੀਂ ਜਿਹੜੇ ਉਹ ਕਰਦੇ ਹੋ ਜੋ ਉਹ ਹੁਕਮ ਦਿੰਦਾ ਹੈ। ਧਰਮ ਨੂੰ ਭਾਲੋ, ਨਿਮਰਤਾ ਭਾਲੋ। ਸ਼ਾਇਦ ਯਾਹਵੇਹ ਦੇ ਕ੍ਰੋਧ ਦੇ ਦਿਨ ਤੁਹਾਨੂੰ ਪਨਾਹ ਦਿੱਤੀ ਜਾਵੇਗੀ।