16ਗੜ੍ਹੀ ਵਾਲੇ ਸ਼ਹਿਰਾਂ ਦੇ ਵਿਰੁੱਧ ਅਤੇ ਕੋਨੇ ਦੇ ਬੁਰਜਾਂ ਦੇ ਵਿਰੁੱਧ ਤੁਰ੍ਹੀਆਂ ਵਜਾਉਣ ਅਤੇ ਲੜਾਈ ਦੀ ਆਵਾਜ਼ ਦਾ ਦਿਨ ਹੋਵੇਗਾ।
17“ਮੈਂ ਸਭਨਾਂ ਲੋਕਾਂ ਉੱਤੇ ਅਜਿਹੀ ਬਿਪਤਾ ਲਿਆਵਾਂਗਾ ਕਿ ਉਹ ਅੰਨ੍ਹੇ ਲੋਕਾਂ ਵਾਂਗ ਤੁਰਨਗੇ, ਕਿਉਂਕਿ ਉਨ੍ਹਾਂ ਨੇ ਯਾਹਵੇਹ ਦੇ ਵਿਰੁੱਧ ਪਾਪ ਕੀਤਾ ਹੈ। ਉਨ੍ਹਾਂ ਦਾ ਲਹੂ ਮਿੱਟੀ ਵਾਂਗ ਵਹਾਇਆ ਜਾਵੇਗਾ ਅਤੇ ਉਨ੍ਹਾਂ ਦੀਆਂ ਅੰਤੜੀਆਂ ਗੋਹੇ ਵਾਂਗੂੰ।
18ਯਾਹਵੇਹ ਦੇ ਕ੍ਰੋਧ ਦੇ ਦਿਨ ਨਾ ਉਨ੍ਹਾਂ ਦੀ ਚਾਂਦੀ ਨਾ ਸੋਨਾ ਉਨ੍ਹਾਂ ਨੂੰ ਬਚਾ ਸਕੇਗਾ।” ਉਹਨਾਂ ਦੀ ਈਰਖਾ ਦੀ ਅੱਗ ਵਿੱਚ ਸਾਰੀ ਧਰਤੀ ਭਸਮ ਹੋ ਜਾਵੇਗੀ, ਕਿਉਂ ਜੋ ਉਹ ਸਾਰੇ ਲੋਕਾਂ ਦਾ ਅਚਾਨਕ ਅੰਤ ਕਰੇਗਾ ਜੋ ਧਰਤੀ ਉੱਤੇ ਰਹਿੰਦੇ ਹਨ।