ਸਫ਼ਨਯਾਹ 1

“ਮੈਂ ਸਭਨਾਂ ਲੋਕਾਂ ਉੱਤੇ ਅਜਿਹੀ ਬਿਪਤਾ ਲਿਆਵਾਂਗਾ ਕਿ ਉਹ ਅੰਨ੍ਹੇ ਲੋਕਾਂ ਵਾਂਗ ਤੁਰਨਗੇ, ਕਿਉਂਕਿ ਉਨ੍ਹਾਂ ਨੇ ਯਾਹਵੇਹ ਦੇ ਵਿਰੁੱਧ ਪਾਪ ਕੀਤਾ ਹੈ। ਉਨ੍ਹਾਂ ਦਾ ਲਹੂ ਮਿੱਟੀ ਵਾਂਗ ਵਹਾਇਆ ਜਾਵੇਗਾ ਅਤੇ ਉਨ੍ਹਾਂ ਦੀਆਂ ਅੰਤੜੀਆਂ ਗੋਹੇ ਵਾਂਗੂੰ।

Zephaniah 1:17 (UKJV) And I will bring distress upon men, that they shall walk like blind men, because they have sinned against the LORD: and their blood shall be poured out as dust, and their flesh as the dung.

15ਉਹ ਦਿਨ ਕ੍ਰੋਧ ਦਾ ਦਿਨ ਹੋਵੇਗਾ, ਬਿਪਤਾ ਅਤੇ ਕਸ਼ਟ ਦਾ ਦਿਨ, ਮੁਸੀਬਤ ਅਤੇ ਬਰਬਾਦੀ ਦਾ ਦਿਨ, ਹਨੇਰੇ ਅਤੇ ਅੰਧਕਾਰ ਦਾ ਦਿਨ, ਬੱਦਲ ਅਤੇ ਕਾਲੀਆਂ ਘਟਾਂ ਦਾ ਦਿਨ

16ਗੜ੍ਹੀ ਵਾਲੇ ਸ਼ਹਿਰਾਂ ਦੇ ਵਿਰੁੱਧ ਅਤੇ ਕੋਨੇ ਦੇ ਬੁਰਜਾਂ ਦੇ ਵਿਰੁੱਧ ਤੁਰ੍ਹੀਆਂ ਵਜਾਉਣ ਅਤੇ ਲੜਾਈ ਦੀ ਆਵਾਜ਼ ਦਾ ਦਿਨ ਹੋਵੇਗਾ।

17“ਮੈਂ ਸਭਨਾਂ ਲੋਕਾਂ ਉੱਤੇ ਅਜਿਹੀ ਬਿਪਤਾ ਲਿਆਵਾਂਗਾ ਕਿ ਉਹ ਅੰਨ੍ਹੇ ਲੋਕਾਂ ਵਾਂਗ ਤੁਰਨਗੇ, ਕਿਉਂਕਿ ਉਨ੍ਹਾਂ ਨੇ ਯਾਹਵੇਹ ਦੇ ਵਿਰੁੱਧ ਪਾਪ ਕੀਤਾ ਹੈ। ਉਨ੍ਹਾਂ ਦਾ ਲਹੂ ਮਿੱਟੀ ਵਾਂਗ ਵਹਾਇਆ ਜਾਵੇਗਾ ਅਤੇ ਉਨ੍ਹਾਂ ਦੀਆਂ ਅੰਤੜੀਆਂ ਗੋਹੇ ਵਾਂਗੂੰ।

18ਯਾਹਵੇਹ ਦੇ ਕ੍ਰੋਧ ਦੇ ਦਿਨ ਨਾ ਉਨ੍ਹਾਂ ਦੀ ਚਾਂਦੀ ਨਾ ਸੋਨਾ ਉਨ੍ਹਾਂ ਨੂੰ ਬਚਾ ਸਕੇਗਾ।” ਉਹਨਾਂ ਦੀ ਈਰਖਾ ਦੀ ਅੱਗ ਵਿੱਚ ਸਾਰੀ ਧਰਤੀ ਭਸਮ ਹੋ ਜਾਵੇਗੀ, ਕਿਉਂ ਜੋ ਉਹ ਸਾਰੇ ਲੋਕਾਂ ਦਾ ਅਚਾਨਕ ਅੰਤ ਕਰੇਗਾ ਜੋ ਧਰਤੀ ਉੱਤੇ ਰਹਿੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.