13ਉਨ੍ਹਾਂ ਦੀ ਦੌਲਤ ਲੁੱਟੀ ਜਾਵੇਗੀ, ਉਨ੍ਹਾਂ ਦੇ ਘਰ ਢਾਹ ਦਿੱਤੇ ਜਾਣਗੇ। ਭਾਵੇਂ ਉਹ ਘਰ ਬਣਾਉਣ, ਉਹ ਉਨ੍ਹਾਂ ਵਿੱਚ ਨਹੀਂ ਰਹਿਣਗੇ। ਭਾਵੇਂ ਉਹ ਅੰਗੂਰੀ ਬਾਗ਼ ਲਾਉਂਦੇ ਹਨ, ਉਹ ਮੈ ਨਹੀਂ ਪੀਣਗੇ।”
14ਯਾਹਵੇਹ ਦਾ ਮਹਾਨ ਦਿਨ ਨੇੜੇ ਹੈ ਉਹ ਨੇੜੇ ਹੈ ਅਤੇ ਜਲਦੀ ਆ ਰਿਹਾ ਹੈ। ਯਾਹਵੇਹ ਦੇ ਦਿਨ ਦੀ ਪੁਕਾਰ ਕੌੜੀ ਹੈ; ਤਾਕਤਵਰ ਯੋਧਾ ਆਪਣੀ ਲੜਾਈ ਦੀ ਦੁਹਾਈ ਦਿੰਦਾ ਹੈ।
15ਉਹ ਦਿਨ ਕ੍ਰੋਧ ਦਾ ਦਿਨ ਹੋਵੇਗਾ, ਬਿਪਤਾ ਅਤੇ ਕਸ਼ਟ ਦਾ ਦਿਨ, ਮੁਸੀਬਤ ਅਤੇ ਬਰਬਾਦੀ ਦਾ ਦਿਨ, ਹਨੇਰੇ ਅਤੇ ਅੰਧਕਾਰ ਦਾ ਦਿਨ, ਬੱਦਲ ਅਤੇ ਕਾਲੀਆਂ ਘਟਾਂ ਦਾ ਦਿਨ
16ਗੜ੍ਹੀ ਵਾਲੇ ਸ਼ਹਿਰਾਂ ਦੇ ਵਿਰੁੱਧ ਅਤੇ ਕੋਨੇ ਦੇ ਬੁਰਜਾਂ ਦੇ ਵਿਰੁੱਧ ਤੁਰ੍ਹੀਆਂ ਵਜਾਉਣ ਅਤੇ ਲੜਾਈ ਦੀ ਆਵਾਜ਼ ਦਾ ਦਿਨ ਹੋਵੇਗਾ।
17“ਮੈਂ ਸਭਨਾਂ ਲੋਕਾਂ ਉੱਤੇ ਅਜਿਹੀ ਬਿਪਤਾ ਲਿਆਵਾਂਗਾ ਕਿ ਉਹ ਅੰਨ੍ਹੇ ਲੋਕਾਂ ਵਾਂਗ ਤੁਰਨਗੇ, ਕਿਉਂਕਿ ਉਨ੍ਹਾਂ ਨੇ ਯਾਹਵੇਹ ਦੇ ਵਿਰੁੱਧ ਪਾਪ ਕੀਤਾ ਹੈ। ਉਨ੍ਹਾਂ ਦਾ ਲਹੂ ਮਿੱਟੀ ਵਾਂਗ ਵਹਾਇਆ ਜਾਵੇਗਾ ਅਤੇ ਉਨ੍ਹਾਂ ਦੀਆਂ ਅੰਤੜੀਆਂ ਗੋਹੇ ਵਾਂਗੂੰ।