ਸਫ਼ਨਯਾਹ 1

ਉਨ੍ਹਾਂ ਦੀ ਦੌਲਤ ਲੁੱਟੀ ਜਾਵੇਗੀ, ਉਨ੍ਹਾਂ ਦੇ ਘਰ ਢਾਹ ਦਿੱਤੇ ਜਾਣਗੇ। ਭਾਵੇਂ ਉਹ ਘਰ ਬਣਾਉਣ, ਉਹ ਉਨ੍ਹਾਂ ਵਿੱਚ ਨਹੀਂ ਰਹਿਣਗੇ। ਭਾਵੇਂ ਉਹ ਅੰਗੂਰੀ ਬਾਗ਼ ਲਾਉਂਦੇ ਹਨ, ਉਹ ਮੈ ਨਹੀਂ ਪੀਣਗੇ।”

Zephaniah 1:13 (UKJV) Therefore their goods shall become a booty, and their houses a desolation: they shall also build houses, but not inhabit them; and they shall plant vineyards, but not drink the wine thereof.

11ਹੇ ਮਕਤੇਸ਼ ਦੇ ਵਾਸੀਓ, ਵਿਰਲਾਪ ਕਰੋ! ਕਿਉਂ ਜੋ ਸਾਰੇ ਵਪਾਰੀ ਮੁੱਕ ਗਏ, ਸਾਰੇ ਜੋ ਚਾਂਦੀ ਨਾਲ ਲੱਦੇ ਹੋਏ ਸਨ, ਵੱਢੇ ਗਏ।

12ਉਸ ਸਮੇਂ ਮੈਂ ਯੇਰੂਸ਼ਲੇਮ ਨੂੰ ਦੀਵਿਆਂ ਨਾਲ ਖੋਜਾਂਗਾ, ਅਤੇ ਉਨ੍ਹਾਂ ਨੂੰ ਸਜ਼ਾ ਦਿਆਂਗਾ ਜਿਹੜੇ ਆਤਮ-ਸੰਤੁਸ਼ਟ ਹਨ, ਜੋ ਭਾਂਡੇ ਵਿੱਚ ਜੰਮੀ ਹੋਈ ਮੈ ਵਾਂਗ ਹਨ, ਅਤੇ ਆਪਣੇ ਮਨਾਂ ਵਿੱਚ ਕਹਿੰਦੇ ਹਨ, ‘ਯਾਹਵੇਹ ਨਾ ਭਲਿਆਈ ਕਰੇਗਾ, ਨਾ ਬੁਰਿਆਈ।’

13ਉਨ੍ਹਾਂ ਦੀ ਦੌਲਤ ਲੁੱਟੀ ਜਾਵੇਗੀ, ਉਨ੍ਹਾਂ ਦੇ ਘਰ ਢਾਹ ਦਿੱਤੇ ਜਾਣਗੇ। ਭਾਵੇਂ ਉਹ ਘਰ ਬਣਾਉਣ, ਉਹ ਉਨ੍ਹਾਂ ਵਿੱਚ ਨਹੀਂ ਰਹਿਣਗੇ। ਭਾਵੇਂ ਉਹ ਅੰਗੂਰੀ ਬਾਗ਼ ਲਾਉਂਦੇ ਹਨ, ਉਹ ਮੈ ਨਹੀਂ ਪੀਣਗੇ।”

14ਯਾਹਵੇਹ ਦਾ ਮਹਾਨ ਦਿਨ ਨੇੜੇ ਹੈ ਉਹ ਨੇੜੇ ਹੈ ਅਤੇ ਜਲਦੀ ਆ ਰਿਹਾ ਹੈ। ਯਾਹਵੇਹ ਦੇ ਦਿਨ ਦੀ ਪੁਕਾਰ ਕੌੜੀ ਹੈ; ਤਾਕਤਵਰ ਯੋਧਾ ਆਪਣੀ ਲੜਾਈ ਦੀ ਦੁਹਾਈ ਦਿੰਦਾ ਹੈ।

15ਉਹ ਦਿਨ ਕ੍ਰੋਧ ਦਾ ਦਿਨ ਹੋਵੇਗਾ, ਬਿਪਤਾ ਅਤੇ ਕਸ਼ਟ ਦਾ ਦਿਨ, ਮੁਸੀਬਤ ਅਤੇ ਬਰਬਾਦੀ ਦਾ ਦਿਨ, ਹਨੇਰੇ ਅਤੇ ਅੰਧਕਾਰ ਦਾ ਦਿਨ, ਬੱਦਲ ਅਤੇ ਕਾਲੀਆਂ ਘਟਾਂ ਦਾ ਦਿਨ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.