ਸਫ਼ਨਯਾਹ 1

ਉਸ ਸਮੇਂ ਮੈਂ ਯੇਰੂਸ਼ਲੇਮ ਨੂੰ ਦੀਵਿਆਂ ਨਾਲ ਖੋਜਾਂਗਾ, ਅਤੇ ਉਨ੍ਹਾਂ ਨੂੰ ਸਜ਼ਾ ਦਿਆਂਗਾ ਜਿਹੜੇ ਆਤਮ-ਸੰਤੁਸ਼ਟ ਹਨ, ਜੋ ਭਾਂਡੇ ਵਿੱਚ ਜੰਮੀ ਹੋਈ ਮੈ ਵਾਂਗ ਹਨ, ਅਤੇ ਆਪਣੇ ਮਨਾਂ ਵਿੱਚ ਕਹਿੰਦੇ ਹਨ, ‘ਯਾਹਵੇਹ ਨਾ ਭਲਿਆਈ ਕਰੇਗਾ, ਨਾ ਬੁਰਿਆਈ।’

Zephaniah 1:12 (UKJV) And it shall come to pass at that time, that I will search Jerusalem with candles, and punish the men that are settled on their sediments of wine: that say in their heart, The LORD will not do good, neither will he do evil.

10“ਉਸ ਦਿਨ,” ਯਾਹਵੇਹ ਦਾ ਵਾਕ ਹੈ, “ਮੱਛੀ ਫਾਟਕ ਤੋਂ ਇੱਕ ਪੁਕਾਰ ਉੱਠੇਗੀ, ਨਗਰ ਵਿੱਚ ਨਵੇਂ ਵੱਸੇ ਹੋਏ ਮਹੁੱਲੇ ਤੱਕ ਵਿਰਲਾਪ, ਅਤੇ ਪਹਾੜੀਆਂ ਵਿੱਚ ਵੱਡਾ ਧੜਾਕਾ ਹੋਵੇਗਾ।

11ਹੇ ਮਕਤੇਸ਼ ਦੇ ਵਾਸੀਓ, ਵਿਰਲਾਪ ਕਰੋ! ਕਿਉਂ ਜੋ ਸਾਰੇ ਵਪਾਰੀ ਮੁੱਕ ਗਏ, ਸਾਰੇ ਜੋ ਚਾਂਦੀ ਨਾਲ ਲੱਦੇ ਹੋਏ ਸਨ, ਵੱਢੇ ਗਏ।

12ਉਸ ਸਮੇਂ ਮੈਂ ਯੇਰੂਸ਼ਲੇਮ ਨੂੰ ਦੀਵਿਆਂ ਨਾਲ ਖੋਜਾਂਗਾ, ਅਤੇ ਉਨ੍ਹਾਂ ਨੂੰ ਸਜ਼ਾ ਦਿਆਂਗਾ ਜਿਹੜੇ ਆਤਮ-ਸੰਤੁਸ਼ਟ ਹਨ, ਜੋ ਭਾਂਡੇ ਵਿੱਚ ਜੰਮੀ ਹੋਈ ਮੈ ਵਾਂਗ ਹਨ, ਅਤੇ ਆਪਣੇ ਮਨਾਂ ਵਿੱਚ ਕਹਿੰਦੇ ਹਨ, ‘ਯਾਹਵੇਹ ਨਾ ਭਲਿਆਈ ਕਰੇਗਾ, ਨਾ ਬੁਰਿਆਈ।’

13ਉਨ੍ਹਾਂ ਦੀ ਦੌਲਤ ਲੁੱਟੀ ਜਾਵੇਗੀ, ਉਨ੍ਹਾਂ ਦੇ ਘਰ ਢਾਹ ਦਿੱਤੇ ਜਾਣਗੇ। ਭਾਵੇਂ ਉਹ ਘਰ ਬਣਾਉਣ, ਉਹ ਉਨ੍ਹਾਂ ਵਿੱਚ ਨਹੀਂ ਰਹਿਣਗੇ। ਭਾਵੇਂ ਉਹ ਅੰਗੂਰੀ ਬਾਗ਼ ਲਾਉਂਦੇ ਹਨ, ਉਹ ਮੈ ਨਹੀਂ ਪੀਣਗੇ।”

14ਯਾਹਵੇਹ ਦਾ ਮਹਾਨ ਦਿਨ ਨੇੜੇ ਹੈ ਉਹ ਨੇੜੇ ਹੈ ਅਤੇ ਜਲਦੀ ਆ ਰਿਹਾ ਹੈ। ਯਾਹਵੇਹ ਦੇ ਦਿਨ ਦੀ ਪੁਕਾਰ ਕੌੜੀ ਹੈ; ਤਾਕਤਵਰ ਯੋਧਾ ਆਪਣੀ ਲੜਾਈ ਦੀ ਦੁਹਾਈ ਦਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.