9ਉਸ ਦਿਨ ਮੈਂ ਉਨ੍ਹਾਂ ਸਾਰਿਆਂ ਨੂੰ ਸਜ਼ਾ ਦਿਆਂਗਾ ਜਿਹੜੇ ਦਹਿਲੀਜ਼ ਉੱਤੇ ਪੈਰ ਰੱਖਣ ਤੋਂ ਬਚਦੇ ਹਨ, ਜੋ ਆਪਣੇ ਦੇਵਤਿਆਂ ਦੇ ਭਵਨ ਨੂੰ ਹਿੰਸਾ ਅਤੇ ਛਲ ਨਾਲ ਭਰ ਦਿੰਦੇ ਹਨ।
10“ਉਸ ਦਿਨ,” ਯਾਹਵੇਹ ਦਾ ਵਾਕ ਹੈ, “ਮੱਛੀ ਫਾਟਕ ਤੋਂ ਇੱਕ ਪੁਕਾਰ ਉੱਠੇਗੀ, ਨਗਰ ਵਿੱਚ ਨਵੇਂ ਵੱਸੇ ਹੋਏ ਮਹੁੱਲੇ ਤੱਕ ਵਿਰਲਾਪ, ਅਤੇ ਪਹਾੜੀਆਂ ਵਿੱਚ ਵੱਡਾ ਧੜਾਕਾ ਹੋਵੇਗਾ।
11ਹੇ ਮਕਤੇਸ਼ ਦੇ ਵਾਸੀਓ, ਵਿਰਲਾਪ ਕਰੋ! ਕਿਉਂ ਜੋ ਸਾਰੇ ਵਪਾਰੀ ਮੁੱਕ ਗਏ, ਸਾਰੇ ਜੋ ਚਾਂਦੀ ਨਾਲ ਲੱਦੇ ਹੋਏ ਸਨ, ਵੱਢੇ ਗਏ।
12ਉਸ ਸਮੇਂ ਮੈਂ ਯੇਰੂਸ਼ਲੇਮ ਨੂੰ ਦੀਵਿਆਂ ਨਾਲ ਖੋਜਾਂਗਾ, ਅਤੇ ਉਨ੍ਹਾਂ ਨੂੰ ਸਜ਼ਾ ਦਿਆਂਗਾ ਜਿਹੜੇ ਆਤਮ-ਸੰਤੁਸ਼ਟ ਹਨ, ਜੋ ਭਾਂਡੇ ਵਿੱਚ ਜੰਮੀ ਹੋਈ ਮੈ ਵਾਂਗ ਹਨ, ਅਤੇ ਆਪਣੇ ਮਨਾਂ ਵਿੱਚ ਕਹਿੰਦੇ ਹਨ, ‘ਯਾਹਵੇਹ ਨਾ ਭਲਿਆਈ ਕਰੇਗਾ, ਨਾ ਬੁਰਿਆਈ।’
13ਉਨ੍ਹਾਂ ਦੀ ਦੌਲਤ ਲੁੱਟੀ ਜਾਵੇਗੀ, ਉਨ੍ਹਾਂ ਦੇ ਘਰ ਢਾਹ ਦਿੱਤੇ ਜਾਣਗੇ। ਭਾਵੇਂ ਉਹ ਘਰ ਬਣਾਉਣ, ਉਹ ਉਨ੍ਹਾਂ ਵਿੱਚ ਨਹੀਂ ਰਹਿਣਗੇ। ਭਾਵੇਂ ਉਹ ਅੰਗੂਰੀ ਬਾਗ਼ ਲਾਉਂਦੇ ਹਨ, ਉਹ ਮੈ ਨਹੀਂ ਪੀਣਗੇ।”